ਦਿਨ-ਦਿਹਾੜੇ ਆੜ੍ਹਤੀ ਦੇ ਘਰ ਲੁੱਟ ਕਰਨ ਵਾਲੇ ਦੋ ਲੁਟੇਰੇ ਗ੍ਰਿਫ਼ਤਾਰ, ਦੋ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਕਲੀ ਸੀ.ਬੀ.ਆਈ ਦਾ ਅਫ਼ਸਰ ਬਣ ਕੇ ਘਰ ਅੰਦਰ ਹੋਏ ਸਨ ਦਾਖ਼ਲ

image

ਗੁਰੂਹਰਸਹਾਏ,7 ਅਕਤੂਬਰ (ਮਨਜੀਤ ਸਾਉਣ): ਸਥਾਨਕ ਸ਼ਹਿਰ ਦੀ  ਰੇਲਵੇ ਬਸਤੀ ਵਿਚ ਅੱਜ ਉਸ ਸਮੇਂ ਸਥਿਤੀ ਤਨਆਪੂਰਨ ਬਣ ਗਈ ਜਦੋਂ ਦਿਨ ਦਿਹਾੜੇ 4 ਲੁਟੇਰੀਆਂ ਵਲੋਂ ਘਰ ਵਿਚ ਦਾਖ਼ਲ ਹੋ ਕੇ ਅਪਣੇ ਆਪ ਨੂੰ ਸੀ.ਬੀ.ਆਈ. ਦੇ ਅਫ਼ਸਰ ਦਸ ਕੇ ਲੁਟੇਰਿਆਂ ਵਲੋਂ ਲੁਟ ਖੋਹਣ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ 10 ਵਜੇ ਦੇ ਕਰੀਬ ਗੁਰੂਹਰਸਹਾਏ ਦੀ ਰੇਲਵੇ ਬਸਤੀ ਵਿਚ ਤਰਸੇਮ ਕੁਮਾਰ ਆੜਤੀਏ ਦੇ ਘਰ ਵਿਚ ਵੜਕੇ ਲੁਟੇਰੀਆਂ ਵਲੋਂ ਅਪਣੇ ਆਪ ਨੂੰ ਸੀ.ਬੀ.ਆਈ. ਦੇ ਅਫ਼ਸਰ ਦਸ ਕੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੁੱਟ ਖੋਹਣ ਦੇ ਇਰਾਦੇ ਨਾਲ  ਦਾਖ਼ਲ ਹੋਏ ਅਤੇ ਇਨ੍ਹਾਂ ਨੇ ਘਰ ਦੇ ਪਰਵਾਰਕ ਵਿਅਕਤੀਆਂ ਨੂੰ ਕਿਹਾ ਕਿ ਅਸੀ ਸੀ.ਬੀ.ਆਈ ਤੋਂ ਆਏ ਹਾਂ, ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ।

image


   ਪਰਵਾਰਕ ਵਿਅਕਤੀਆਂ ਨੂੰ ਇਕ ਕਮਰੇ ਵਿਚ ਬੈਠਣ ਲਈ ਕਿਹਾ ਜਿਸ ਉਤੇ ਘਰ ਦੇ ਮੁਖੀ ਨੂੰ ਤਰਸੇਮ ਲਾਲ ਨੂੰ ਸ਼ੱਕ ਹੋਇਆ ਕਿ ਇਹ ਸੀ.ਬੀਆਈ  ਵਾਲੇ ਨਹੀਂ ਹਨ ਇਹ ਲੁਟੇਰੇ ਹਨ ਜਦਕਿ ਤਰਸੇਮ ਲਾਲ ਨੇ ਉਨ੍ਹਾਂ  ਲੁਟੇਰਿਆਂ ਨੂੰ ਅਪਣਾ ਸੀ ਬੀ ਆਈ ਦਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਜਿਸ ਤੋਂ ਬਆਦ ਲੁਟੇਰੀਆਂ ਨੇ ਤਹਿਸ 'ਚ ਆ ਕੇ ਅਪਣੀ ਪਿਸਤੌਲ ਕੱਢ ਲਈ ਤਰਸੇਮ ਲਾਲ ਦੀ ਛਾਤੀ 'ਤੇ ਤਾਨ ਦਿਤੀ ਜਿਸ ਤੋਂ ਬਾਅਦ ਤਰਸੇਮ ਨੇ ਹਿੰਮਤ  ਦਿਖਾਉਂਦੇ ਹੋਏ ਜਦੋਂ ਜ਼ਹਿਦ ਕਰਨ ਤੋਂ ਬਾਅਦ  ਉਨ੍ਹਾਂ ਦੇ ਪਾਸੋ  ਪਿਸਤੌਲ ਖੋਹ  ਲਈ ਲੁਟੇਰੀਆਂ ਵਲੋਂ ਅਪਣੀ ਪਿਸਤੌਲ ਵਾਪਸ ਲੈਣ ਦੇ ਲਈ ਤਰਸੇਮ ਲਾਲ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਲੁਟੇਰੇ ਅਤੇ ਤਰਸੇਮ ਕੁਮਾਰ ਥੱਲੇ ਜ਼ਮੀਨ ਉਤੇ ਡਿੱਗ ਪਏ।


    ਹੱਥੋਪਾਈ ਦੌਰਾਨ ਪਿਸਤੌਲ ਵਿਚੋਂ ਗੋਲੀ ਨਹੀਂ ਚਲੀ ਕਿਉਂਕਿ ਪਿਸਤੌਲ ਪੁਰੀ ਤਰ੍ਹਾਂ ਫੁੱਲ ਸੀ ।ਅਗਰ ਗੋਲੀ ਚਲ ਜਾਂਦੀ ਤਾਂ ਕਿਸੇ ਨੂੰ ਵੀ ਗੋਲੀ ਲੱਗ ਸਕਦੀ ਸੀ। ਪਰਵਾਰਕ ਮੈਂਬਰਾਂ ਵਲਂ ਘਰ ਵਿਚ ਦਾਖ਼ਲ ਹੋਏ ਦੋ ਲੁਟੇਰਿਆਂ ਨੂੰ ਫੜ ਲਿਆ ਜਦਕਿ  ਦੋ ਲੁਟੇਰੇ ਘਰ ਦੇ ਬਾਹਰ ਖੜੇ ਸਨ। ਉਹ ਮੌਕਾ ਪਾ ਕੇ ਉਥੇ ਭੱਜ ਗਏ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਉਨ੍ਹਾਂ ਦੇ ਪਾਸੋ ਸੀ.ਬੀ.ਆਈ ਅਫ਼ਸਰ ਦਾ ਜਾਲੀ ਕਾਰਡ ਵੀ ਬਰਾਮਦ ਹੋਇਆ ਹੈ।


   ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਗੁਰੂਹਰਸਹਾਏ ਦੇ ਡੀ.ਐਸ.ਪੀ ਰਵਿੰਦਰ ਸਿੰਘ ਨਾਲ ਫ਼ੋਨ ਰਾਹੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਲੁਟੇਰੀਆਂ ਨੂੰ ਫੜ ਲਿਆ ਗਿਆ ਹੈ ਅਤੇ ਕੋਲੋ ਇਕ 32 ਬੋਰ ਪਿਸਤੌਲ, ਸਲਫ਼ਾਸ ਦੀਆਂ ਗੋਲੀਆਂ, ਇਕ ਸੀਬੀਆਈ ਕਾਰਡ, ਇਕ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ ਹੈ ਅਤੇ ਬਾਕੀ ਲੁਟੇਰਿਆਂ ਕੋਲੋ ਪੁਛਗਿਛ ਕੀਤੀ ਜਾ ਜਾਰੀ ਹੈ।