CM ਚੰਨੀ ਦੇ ਵੱਡੇ ਪੁੱਤਰ ਦਾ ਅੱਜ ਮੰਗਣਾ, ਮੋਰਿੰਡਾ ਵਿਖੇ ਨਿੱਜੀ ਰਿਹਾਇਸ਼ 'ਚ ਲੱਗੀਆਂ ਰੌਣਕਾਂ

ਏਜੰਸੀ

ਖ਼ਬਰਾਂ, ਪੰਜਾਬ

ਇਸ ਮੌਕੇ ਉਨ੍ਹਾਂ ਨੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਇਲਾਕਾ ਵਾਸੀਆਂ ਨੂੰ ਸੱਦਾ ਦਿੱਤਾ ਹੈ

Shagun of CM Charanjit Channi's Son

 

ਮੋਰਿੰਡਾ (ਮਨਪ੍ਰੀਤ ਚਾਹਲ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(CM Charanjit Channi) ਦੇ ਮੋਰਿੰਡਾ (Morinda) ਵਿਖੇ ਨਿੱਜੀ ਘਰ ਵਿਚ ਅੱਜ ਰੌਣਕਾਂ ਲੱਗੀਆਂ ਹਨ। ਅੱਜ ਉਨ੍ਹਾਂ ਦੇ ਵੱਡੇ ਪੁੱਤਰ (Eldest Son) ਨਵਜੀਤ ਸਿੰਘ ਦਾ ਮੰਗਣਾ (Shagun) ਹੈ। ਇਸ ਮੌਕੇ ਉਨ੍ਹਾਂ ਨੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਇਲਾਕਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਅਤੇ ਤਕਰੀਬਨ 20,000 ਬੰਦੇ ਦਾ ਪ੍ਰਬੰਧ ਕੀਤਾ ਗਿਆ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਇਸ ਖੁਸ਼ੀ ਦੇ ਮੌਕੇ ’ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ।

ਹੋਰ ਪੜ੍ਹੋ: ਕੈਪਟਨ ਦੀ ਤਰ੍ਹਾਂ ਚੰਨੀ ਸਰਕਾਰ ਵੀ ਗਲਤ ਬਿਜਲੀ ਸਮਝੌਤਿਆਂ 'ਤੇ ਬਾਦਲਾਂ ਨੂੰ ਬਚਾਅ ਰਹੀ- ਹਰਪਾਲ ਚੀਮਾ

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅਤੇ ਉਨ੍ਹਾਂ ਦੀ ਨੂੰਹ ਆਪਣੇ ਨਾਲ ਚੰਗੀ ਕਿਸਮਤ ਲੈ ਕੇ ਆਈ ਹੈ ਕਿਉਂਕਿ ਜਿਸ ਦਿਨ ਵਿਆਹ ਦੀ ਚਿੱਠੀ ਆਈ ਉਸੇ ਦਿਨ ਚਰਨਜੀਤ ਚੰਨੀ ਸੀਐਮ ਬਣੇ ਸਨ। ਉਨ੍ਹਾਂ ਦੱਸਿਆ ਕਿ ਸੀਐਮ ਦੇ ਪਤਨੀ ਦਾ ਕਹਿਣਾ ਹੈ ਕਿ ਉਹ ਆਪਣੀ ਨੂੰਹ ਨੂੰ ਆਪਣੀਆਂ ਬੇਟੀਆਂ ਨਾਲੋਂ ਵੀ ਵੱਧ ਪਿਆਰ ਕਰਨਗੇ ਅਤੇ ਖੁਸ਼ ਰੱਖਣਗੇ।

ਹੋਰ ਪੜ੍ਹੋ: UP ਪੁਲਿਸ ਦੀ ਹਿਰਾਸਤ 'ਚ ਨਵਜੋਤ ਸਿੱਧੂ ਸਣੇ ਕਈ ਕਾਂਗਰਸੀ ਆਗੂ

ਸੀਐਮ ਚਰਨਜੀਤ ਚੰਨੀ ਦੇ ਪੁੱਤਰ ਬਾਰੇ ਦੱਸਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ, “ਇਸ ਲੜਕੇ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ, ਇਨ੍ਹਾਂ ਦੀ ਬੋਲੀ ਵਿਚ ਬਹੁਤ ਹੀ ਪਿਆਰ ਹੈ ਅਤੇ ਪਰਮਾਤਮਾ ਦੀ ਇਨ੍ਹਾਂ ’ਤੇ ਬਹੁਤ ਰਹਿਮਤ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਨਵਜੀਤ ਸਿੰਘ ਪੜ੍ਹਨ ਵਿਚ ਬਹੁਤ ਹੀ ਹੁਸ਼ਿਆਰ ਹਨ, ਉਹ ਅਜੀਤ ਕਰਮ ਸਿੰਘ ਸਕੂਲ, ਚੰਡੀਗੜ੍ਹ ਤੋਂ ਪੜ੍ਹੇ ਹਨ ਅਤੇ ਉਨ੍ਹਾਂ ਸਿਵਲ ਇੰਜੀਨਿਅਰਿੰਗ ਕਰ ਕੇ ਪੰਜਾਬ ਯੁਨਿਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਨਵਜੀਤ ਦੀਆਂ ਦਿਲਚਸਪੀਆਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਨਵਜੀਤ ਨੂੰ ਗਾਉਣਾ, ਤੈਰਨਾ ਅਤੇ ਸਭ ਤੋਂ ਵਧਿਆ ਗੱਲ ਸਮਾਜ ਸੇਵਾ ਕਰਨਾ ਬਹੁਤ ਪਸੰਦ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵਜੀਤ ਵੀ ਸਿਆਸਤ ਵਿਚ ਦਿਲਚਸਪੀ ਰੱਖਦੇ ਹਨ ਅਤੇ ਉਹ ਆਪ ਮੋਰਿੰਡੇ ਦਫ਼ਤਰ ਵਿਚ ਬੈਠਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹਨ।

ਹੋਰ ਪੜ੍ਹੋ: Android ਉਪਭੋਗਤਾ ਸਾਵਧਾਨ! ਇਹ ਐਪਸ ਕਰ ਰਹੀਆਂ ਹਨ ਤੁਹਾਡੇ ਫੋਨ ਦਾ ਡਾਟਾ ਚੋਰੀ!

ਸ਼ਗਨਾਂ ਦੇ ਦਿਨ ਮੌਕੇ ਚਰਨਜੀਤ ਚੰਨੀ ਦੇ ਘਰ ਦਰਬਾਰ ਸਾਹਿਬ ਤੋਂ ਰਾਗੀ ਜਥਾ ਪਹੁੰਚਿਆ, ਜਿਨ੍ਹਾਂ ਵੱਲੋਂ ਬਹੁਤ ਸੋਹਣਾ ਕੀਰਤਨ ਕੀਤਾ ਜਾ ਰਿਹਾ ਸੀ ਅਤੇ ਪਰਿਵਾਰਕ ਮੈਂਬਰ ਉਸ ਦਾ ਆਨੰਦ ਲੈ ਰਹੇ ਸਨ। ਇਸ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਸੀ। ਸੀਐਮ ਚੰਨੀ ਦੀ ਗੱਲ ਕਰਦੇ ਹੋਏ ਪਰਿਵਾਰ ਨੇ ਕਿਹਾ ਉਹ ਆਪਣਾ ਅਹੁਦਾ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਕਿਸਾਨੀ ਦਾ ਮੁੱਦਾ ਵੀ ਚੁੱਕਿਆ ਜਾ ਰਿਹਾ ਹੈ ਅਤੇ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ ਤਾਂ ਜੋ ਇਹ ਕਾਲੇ ਖੇਤੀ ਕਾਨੂੰਨ ਜਲਦ ਖ਼ਤਮ ਕੀਤੇ ਜਾਣ।

ਹੋਰ ਪੜ੍ਹੋ: ਕੈਨੇਡਾ 'ਚ ਸ਼ੁਰੂ ਹੋਇਆ Short Term ਕੋਰਸ, ਜਲਦ ਅਪਲਾਈ ਕਰ ਕੇ ਕੈਨੇਡਾ ਜਾਣ ਦਾ ਸੁਪਨਾ ਕਰੋ ਪੂਰਾ

ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਦਾ ਸੱਦਾ ਦੇਣ ਸਮੇਂ ਲੋਕਾਂ ਵੱਲੋਂ ਵੀ ਖੁਸ਼ੀ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਅਤੇ ਜਦੋਂ ਤੋਂ ਸੀਐਮ ਚਰਨਜੀਤ ਚੰਨੀ ਦੇ ਮੋਢਿਆਂ ’ਤੇ ਇਹ ਜ਼ਿੰਮੇਵਾਰੀ ਪਈ ਹੈ, ਉਦੋਂ ਤੋਂ ਹੀ ਹਲਕੇ ਦੇ ਲੋਕਾਂ ਅਤੇ ਨੌਜਵਾਨਾਂ ਵਿਚ ਚਾਹ ਹੈ ਕਿ ਉਹ ਵੀ ਸੀਐਮ ਨੂੰ ਮਿਲਣ ਅਤੇ ਇਹ ਹੀ ਨਹੀਂ ਚਰਨਜੀਤ ਚੰਨੀ ਵੀ ਚਾਹੁੰਦੇ ਹਨ ਕਿ ਉਹ ਆਪ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣ। ਸੀਐਮ ਵੱਲੋਂ ਹਲਕੇ ਦੇ ਲੋਕਾਂ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਨੂੰ ਬਜ਼ੁਰਗਾਂ ਦਾ ਅਤੇ ਸਭ ਦਾ ਅਸ਼ੀਰਵਾਦ ਮਿਲ ਸਕੇ।

ਹੋਰ ਪੜ੍ਹੋ: ਲਖੀਮਪੁਰ ਤੋਂ ਬਾਅਦ ਹਰਿਆਣਾ 'ਚ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼

ਵਿਆਹ ਬਾਰੇ ਦੱਸਿਆ ਗਿਆ ਕਿ ਅੱਜ ਤੋਂ ਬਾਅਦ 10 ਤਰੀਕ ਨੂੰ ਮੁਹਾਲੀ ਦੇ ਸਾਚਾ ਧਨ ਗੁਰਦੁਆਰਾ ਵਿਖੇ ਬਹੁਤ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਖਰੜ ਵਿਚ ਇੱਕ ਛੋਟੀ ਜਿਹੀ ਰਿਸੈਪਸ਼ਨ ਪਾਰਟੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੀਐਮ ਵੱਲੋਂ ਖਾਸ ਤੌਰ ’ਤੇ ਇਹ ਗੱਲ ਕਹੀ ਗਈ ਕਿ ਜਾਤ-ਪਾਤ ਅਤੇ ਧਰਮ ਨੂੰ ਛੱਡ ਕੇ ਅਸੀਂ ਇਸ ਖੁਸ਼ੀ ਵਿਚ ਸਭ ਨੂੰ ਸ਼ਾਮਲ ਕਰਨਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਪਰ ਅੱਜ ਖੁਸ਼ੀ ਦਾ ਦਿਨ ਹੈ ਅਤੇ ਹਰ ਇਨਸਾਨ ਇਸ ਦਾ ਮਾਣ ਪ੍ਰਾਪਤ ਕਰੇ।