ਪ੍ਰਤੀ ਏਕੜ ਝਾੜ 34 ਕੁਇੰਟਲ ਤੋਂ ਘਟਾ ਕੇ 24 ਕੁਇੰਟਲ ਕਰਨਾ ਨਿੰਦਣਯੋਗ : ਸਾਧੂਰਾਮ ਭੱਟ ਮਾਜਰਾ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਤੀ ਏਕੜ ਝਾੜ 34 ਕੁਇੰਟਲ ਤੋਂ ਘਟਾ ਕੇ 24 ਕੁਇੰਟਲ ਕਰਨਾ ਨਿੰਦਣਯੋਗ : ਸਾਧੂਰਾਮ ਭੱਟ ਮਾਜਰਾ

image

ਫ਼ਤਿਹਗੜ੍ਹ ਸਾਹਿਬ, 6 ਅਕਤੂਬਰ (ਰਾਜਿੰਦਰ ਸਿੰਘ ਭੱਟ): ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਸਰਹਿੰਦ ਵਲੋਂ ਮਾਰਕਿਟ ਕਮੇਟੀ ਦੇ ਗੇਟ ਅੱਗੇ ਧਰਨਾ ਲਾ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਜਿਲ੍ਹਾਂ ਮੰਡੀ ਅਫਸਰ ਸਵਰਨ ਸਿੰਘ ਨੂੰ  ਮੰਗਾਂ ਨੂੰ  ਲੈ ਕੇ ਮੰਗ ਪੱਤਰ ਸੌਪਿਆ ਗਿਆ | ਜਿਲ੍ਹਾ ਪ੍ਰਧਾਨ ਸਾਧੂ ਰਾਮ ਭੱਟ ਮਾਜਰਾ ਅਤੇ ਮੰਡੀ ਪ੍ਰਧਾਨ ਰਾਜਬੀਰ ਸਿੰਘ ਰਾਜਾ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਕਿਸਾਨਾਂ ਤੇ ਆੜਤੀਆਂ ਨਾਲ ਧੱਕਾ ਕੀਤਾ ਹੈ ਤੇ ਹੁਣ ਝੋਨੇ ਦੇ ਸੀਜਨ ਵਿਚ ਪ੍ਰਤੀ ਏਕੜ ਝਾੜ 34 ਕੁਇੰਟਲ ਤੋਂ ਘਟਾ ਕੇ 24 ਕੁਇੰਟਲ ਕਰ ਦਿੱਤਾ ਹੈ ਅਤੇ ਆਨਲਾਈਨ ਗੇਟ ਪਾਸ ਅਨਾਜ ਖ੍ਰੀਦ ਪੋਰਟਲ ਰਾਹੀ ਕੱਟਣ ਦੀ ਸ਼ਰਤ ਰੱਖੀ ਹੈ ਜਿਸ ਦੇ ਵਿਰੋਧ ਵਿਚ ਆੜ੍ਹਤੀ ਫੈਡਰੇਸ਼ਨ ਆਫ ਪੰਜਾਬ ਦਾ ਸਾਥ ਦਿੰਦੇ ਧਰਨਾ ਲਾ ਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਜਲਦ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ ਵੱਡੇ ਪੱਧਰ ਤੇ ਸ਼ੰਘਰਸ ਕਰਨਗੇ | ਜਿਲ੍ਹਾ ਮੰਡੀ ਅਫਸਰ ਸਵਰਨ ਸਿੰਘ ਨੇ ਕਿਹਾ ਕਿ ਗੇਟ ਪਾਸ ਦੀ ਸਮੱਸਿਆਂ ਸਰਕਾਰ ਦੇ ਵਿਚਾਰ ਅਧੀਨ ਅਤੇ ਜਲਦ ਹੀ ਆੜਤੀਆਂ ਦੀਆਂ ਮੰਗਾ ਦਾ ਹੱਲ ਹੋ ਜਾਵੇਗਾ | 
ਇਸ ਮੌਕੇ ਆੜਤੀ ਭੁਪਿੰਦਰ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸ਼ਾਹੀ, ਇੰਦਰਜੀਤ ਸਿੰੰਘ ਸੰਧੂ, ਮਜੀਦ ਖਾਨ, ਕੁਲਵੰਤ ਸਿੰਘ, ਨਿਰਮਲ ਸਿੰਘ, ਸੁਸ਼ੀਲ ਬਿੱਥਰ ਆਦਿ ਮੌਜੂਦ ਸਨ | 

ਫੋਟੋ ਕੈਪਸ਼ਨ 01