ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਦੀ ਰਾਡਾਰ 'ਤੇ ਭਾਰਤ ਭੂਸ਼ਣ ਆਸ਼ੂ ਦੇ ਦੋ ਕਰੀਬੀ  

ਏਜੰਸੀ

ਖ਼ਬਰਾਂ, ਪੰਜਾਬ

ਪਰ ਅਜੇ ਤੱਕ ਕਿਸੇ ਵੀ ਕਾਰੋਬਾਰੀ ਦੀ ਇਸ ਪੂਰੇ ਮਾਮਲੇ ਵਿਚ ਸ਼ਮੂਲੀਅਤ ਨਹੀਂ ਮਿਲੀ ਹੈ। 

Tender scam case: Two close associates of Bharat Bhushan Ashu on vigilance radar

 

ਲੁਧਿਆਣਾ : ਟੈਂਡਰ ਘੁਟਾਲਾ ਮਾਮਲੇ ਵਿਚ ਹੁਣ ਤੱਕ ਵਿਜੀਲੈਂਸ ਵਿਭਾਗ ਕਈ ਗ੍ਰਿਫ਼ਤਾਰੀਆਂ ਕਰ ਚੁੱਕਾ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਵੇਲੇ ਜੇਲ੍ਹ ਵਿਚ ਬੰਦ ਹਨ ਤੇ ਵਿਜੀਲੈਂਸ ਵਿਭਾਗ ਦੀ ਨਜ਼ਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ. ਇੰਦਰਜੀਤ ਇੰਦੀ ਅਤੇ ਪੰਕਜ ਮੀਨੂ ਮਲਹੋਤਰਾ 'ਤੇ ਟਿਕੀ ਹੋਈ ਹੈ।
ਲੁਧਿਆਣਾ ਰੇਂਜ ਦੇ ਵਿਜੀਲੈਂਸ ਵਿਭਾਗ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਵਿਭਾਗ ਪੰਕਜ ਮੀਨੂ ਮਲਹੋਤਰਾ ਅਤੇ ਇੰਦਰਜੀਤ ਇੰਦੀ ਨੂੰ ਭਗੌੜਾ ਘੋਸ਼ਿਤ ਕਰਨ ਦੀਆਂ ਤਿਆਰੀਆਂ 'ਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਭਾਰਤ ਭੂਸ਼ਣ ਆਸ਼ੂ 'ਤੇ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕੀਤਾ ਸੀ

ਉਸ ਵੇਲੇ ਆਸ਼ੂ ਦੀ ਗ੍ਰਿਫ਼ਤਾਰੀ ਵੇਲੇ ਇੰਦਰਜੀਤ ਇੰਦੀ ਘਰੋਂ ਇੱਕ ਵੱਡਾ ਕਾਲੇ ਰੰਗ ਦਾ ਬੈਗ ਲੈ ਕੇ ਨਿਕਲਿਆ ਸੀ। ਜਿਸ ਵਿਚ ਸਾਬਕਾ ਮੰਤਰੀ ਆਸ਼ੂ ਦੇ ਖਿਲਾਫ ਵੱਡੇ ਸਬੂਤ ਹੋਣ ਦਾ ਵਿਜੀਲੈਂਸ ਵਿਭਾਗ ਨੇ ਸ਼ੱਕ ਜਤਾਇਆ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਪੰਕਜ ਮੀਨੂੰ ਮਲਹੋਤਰਾ ਤੇ ਇੰਦਰਜੀਤ ਇੰਦੀ ਦੇ ਨਾਲ ਉਸ ਬੈਗ ਦੀ ਵੀ ਭਾਲ ਵਿੱਚ ਜੁਟੀ ਹੈ, ਜਿਹੜਾ ਬੈਗ ਵਿਜੀਲੈਂਸ ਵਿਭਾਗ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਇੰਦਰਜੀਤ ਇੰਦੀ ਦੇ ਹੱਥ ਵਿਚ ਨਜ਼ਰ ਆਇਆ ਸੀ। ਵਿਜੀਲੈਂਸ ਵਿਭਾਗ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿਚ ਕਈ ਕਾਰੋਬਾਰੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਕਾਰੋਬਾਰੀ ਦੀ ਇਸ ਪੂਰੇ ਮਾਮਲੇ ਵਿਚ ਸ਼ਮੂਲੀਅਤ ਨਹੀਂ ਮਿਲੀ ਹੈ।