ਲੁਧਿਆਣਾ 'ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ, ਪੈਸਿਆਂ ਦੇ ਲੈਣ-ਦੇਣ ਤੋਂ ਸੀ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਵਿਅਕਤੀ ਕਾਫ਼ੀ ਦਿਨਾਂ ਤੋਂ ਸੀ ਪ੍ਰੇਸ਼ਾਨ

PHOTO

 

ਲੁਧਿਆਣਾ: ਲੁਧਿਆਣਾ 'ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਉਹ ਵਿਅਕਤੀ ਉਸ ਨੂੰ ਕੁਝ ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਪੜ੍ਹੋ ਪੂਰੀ ਖ਼ਬਰ: ਪੰਜਾਬ 'ਚ ਗਰਮਾਇਆ SYL ਦਾ ਮੁੱਦਾ, BJP ਨੇ CM ਭਗਵੰਤ ਮਾਨ ਦੇ ਘਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਮ੍ਰਿਤਕ ਦੀ ਪਛਾਣ ਜਨਕਪੁਰੀ ਇਲਾਕੇ ਦੀ ਗਲੀ ਨੰਬਰ 3 ਦੇ ਰਹਿਣ ਵਾਲੇ ਪ੍ਰਵੀਨ ਅਰੋੜਾ ਵਜੋਂ ਹੋਈ ਹੈ। ਮੋਤੀ ਨਗਰ 'ਚ ਇਕ ਵਿਅਕਤੀ ਨੇ ਆਪਣਾ ਕਮਰਾ ਕਿਰਾਏ 'ਤੇ ਦਿੱਤਾ ਹੋਇਆ ਹੈ। ਪ੍ਰਵੀਨ ਇਸ ਦਾ ਕਿਰਾਇਆ ਇਕੱਠਾ ਕਰਦਾ ਸੀ। ਪ੍ਰਵੀਨ ਨੇ ਕਈ ਦਿਨਾਂ ਤੋਂ ਕਿਰਾਏ ਦੀ ਵਸੂਲੀ ਨਹੀਂ ਕੀਤੀ ਸੀ, ਜਿਸ ਨੂੰ ਲੈ ਕੇ ਉਸ ਦਾ ਉਕਤ ਵਿਅਕਤੀ ਨਾਲ ਝਗੜਾ ਚੱਲ ਰਿਹਾ ਸੀ।

ਪੜ੍ਹੋ ਪੂਰੀ ਖ਼ਬਰ: ਮੰਤਰੀ ਮੀਤ ਹੇਅਰ ਨੇ ਏਸ਼ੀਅਨ ਗੇਮਜ਼ ਮੈਡਲਿਸਟ ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਕੀਤਾ ਸਵਾਗਤ ਤੇ ਸਨਮਾਨ 

ਸ਼ਨੀਵਾਰ ਸਵੇਰੇ ਵੀ ਉਹ ਵਿਅਕਤੀ ਪ੍ਰਵੀਨ ਦੇ ਘਰ ਆਇਆ ਸੀ ਅਤੇ ਉਸ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਪ੍ਰਵੀਨ ਤਾਜਪੁਰ ਰੋਡ 'ਤੇ ਸਥਿਤ ਆਪਣੇ ਦਫਤਰ ਚਲਾ ਗਿਆ। ਉਥੇ ਉਸ ਨੇ ਤਾਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਪ੍ਰਵੀਨ ਦਾ ਲੜਕਾ ਨੰਨੂ ਉਸ ਨੂੰ ਫ਼ੋਨ ਕਰ ਰਿਹਾ ਸੀ ਪਰ ਜਦੋਂ ਉਸ ਨੇ ਫ਼ੋਨ ਨਹੀਂ ਚੁੱਕਿਆ ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਪਿਤਾ ਦੇ ਦਫ਼ਤਰ ਚਲਾ ਗਿਆ। ਆਪਣੇ ਪਿਤਾ ਦੀ ਲਾਸ਼ ਲਟਕਦੀ ਦੇਖ ਪੁੱਤਰ ਨੇ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਥਾਣਾ ਜਮਾਲਪੁਰੀ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਮ੍ਰਿਤਕ ਪ੍ਰਵੀਨ ਕੁਮਾਰ ਦੀ ਪਤਨੀ ਪੂਜਾ ਅਰੋੜਾ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕਰੇਗੀ।