Punjab Newss : ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਮਿਲਿਆ
Punjab Newss : ਇਲੈਕਸ਼ਨ ਕਮਿਸ਼ਨਰ ਪੰਜਾਬ ਨੇ ਵਫ਼ਦ ਨੂੰ ਇਸ ਉਪਰ ਉਚਿਤ ਫੈਸਲਾ ਲੈਣ ਲਈ ਭਰੋਸਾ ਦਿਵਾਇਆ।
Punjab Newss : ਅੱਜ ਬੀਜੇਪੀ ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਮਿਲਿਆ ਤੇ ਬੀਜੇਪੀ ਉਮੀਦਵਾਰਾਂ ਦੇ ਬਿਨਾ ਵਜ੍ਹਾ ਅਤੇ ਬਿਨਾਂ ਕਾਰਨਾਂ ਤੋਂ ਨਾਮੀਨੇਸ਼ਨ ਫਾਰਮ ਰਿਜੈਕਟ ਕਰਨ ਵਾਰੇ ਦਸਿਆ। ਇਲੈਕਸ਼ਨ ਕਮਿਸ਼ਨਰ ਪੰਜਾਬ ਨੇ ਵਫ਼ਦ ਨੂੰ ਇਸ ਉਪਰ ਉਚਿਤ ਫੈਸਲਾ ਲੈਣ ਲਈ ਭਰੋਸਾ ਦਿਵਾਇਆ।
ਵਫ਼ਦ ਵਿੱਚ ਸੀਨੀਅਰ ਭਾਜਪਾ ਨੇਤਾ ਸ੍ਰੀ ਐਸ ਆਰ ਲੱਧੜ ਸਾਬਕਾ ਆਈ ਏ ਐੱਸ , ਜਾਸਮੀਨ ਸੰਧਾਵਾਲੀਆ, ਐਨ ਕੇ ਵਰਮਾ ਅਤੇ ਗੋਲਡੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਸ਼ਰੇਆਮ ਧੱਕੇਸ਼ਾਹੀ ਨਾਲ ਲੋਕਾਂ ਵਿੱਚ ਸਰਕਾਰ ਦਾ ਅਕਸ ਤਾਂ ਖਰਾਬ ਹੁੰਦਾ ਹੀ ਹੈ ਲੋਕਤੰਤਰ ਦੀਆਂ ਜੜਾਂ ਵੀ ਖੋਖਲੀਆਂ ਹੁੰਦੀਆਂ ਹਨ।
(For more news apart from A delegation from Punjab met State Election Commissioner Raj Kamal Chaudhary News in Punjabi, stay tuned to Rozana Spokesman)