Car catches fire in Bathinda
ਬਠਿੰਡਾ: ਬਠਿੰਡਾ ਦੇ ਡੱਬਵਾਲੀ ਰੋਡ ’ਤੇ ਬੀਤੀ ਰਾਤ ਇੱਕ ਕਾਰ ਸਵਾਰ ਕਾਰ ਦੇ ਵਿੱਚ ਹੀ ਸੜ ਕੇ ਸਵਾਹ ਹੋ ਗਿਆ। ਇਹ ਘਟਨਾ ਬੀਤੀ ਰਾਤ ਦੀ ਹੈ। ਇਹ ਨੌਜਵਾਨ ਜਿਸ ਦਾ ਨਾਮ ਮੋਹਤੇਸ਼ ਨਾਰੰਗ ਸੀ, ਜੋ ਗੁਡ ਵਿਲ ਸਕੂਲ ਵਾਲੀ ਗਲੀ ਚ ਰਹਿੰਦਾ ਸੀ। ਉਹ ਬੀਤੀ ਰਾਤ ਆਪਣੇ ਦੋਸਤ ਦੇ ਕੋਲੋਂ ਘਰ ਵਾਪਸ ਆ ਰਿਹਾ ਸੀ, ਤਾਂ ਅਚਾਨਕ ਇਸ ਦੀ ਗੱਡੀ ਨੂੰ ਅੱਗ ਲੱਗ ਗਈ ਅਤੇ ਉਹ ਕਾਰ ਵਿੱਚ ਹੀ ਸੜ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।