"ਬਾਬਾ ਨਾਨਕ ਨੂੰ ਇਸ ਧਰਤੀ 'ਤੇ ਨਹੀਂ ਵੰਡਣਾ ਚਾਹੀਦਾ"
ਪ੍ਰਕਾਸ਼ ਪੁਰਬ ਮੌਕੇ ਦੋ ਸਟੇਜਾਂ ਲੱਗਣ 'ਤੇ ਬੋਲੇ ਰੰਧਾਵਾ
ਗੁਰਦਾਸਪੁਰ: "ਬਾਬਾ ਨਾਨਕ ਨੂੰ ਇਸ ਧਰਤੀ 'ਤੇ ਨਹੀਂ ਵੰਡਣਾ ਚਾਹੀਦਾ" ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ। ਦਰਅਸਲ, ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਚੱਲ ਰਹੇ ਦੋ ਸਟੇਜਾਂ ਲੱਗਣ ਦੇ ਵਿਵਾਦ 'ਤੇ ਬੋਲਦਿਆ ਰੰਧਾਵਾ ਨੇ ਕਿਹਾ ਕਿ ਜੇ ਉਹਨਾਂ ਨੂੰ ਦੋ ਸਟੇਜਾਂ ਬਾਰੇ ਪਹਿਲਾ ਪਤਾ ਹੁੰਦਾ ਤਾਂ ਸਾਡੇ ਵੱਲੋਂ ਦੂਜਾ ਸਮਾਗਮ ਨਹੀਂ ਕੀਤਾ ਜਾਣਾ ਸੀ। ਦੋ ਸਟੇਜਾਂ ਬਾਰੇ ਰੰਧਾਵਾ ਦਾ ਕਹਿਣਾ ਹੈ ਕਿ ਕੁਲਦੀਪ ਸਿੰਘ ਰਾਜਨੀਤੀ ਤੋਂ ਉੱਪਰ ਉੱਠ ਕੇ ਧਰਮ ਅਤੇ ਸੱਚਾਈ ਦੇ ਰਾਹ 'ਤੇ ਚੱਲੇ।
ਉਹਨਾਂ ਇਹ ਵੀ ਕਿਹਾ ਕਿ ਕੁਲਦੀਪ ਸਿੰਘ ਦੀ ਅਰਦਾਸ ਦਾ ਹੀ ਨਤੀਜਾ ਹੈ ਕਿ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੋਈ ਵੀ ਪਾਰਟੀ ਵੱਖਰੀ ਨਹੀਂ ਸੀ। ਜਿਸ ਦਿਨ ਕਾਰਜ ਸ਼ੁਰੂ ਹੋਇਆ ਸੀ ਉਸ ਦਿਨ ਵਡਾਲਾ ਵੀ ਮੌਜੂਦ ਸਨ। ਸਾਰਿਆਂ ਨੇ ਪਾਰਟੀ ਤੋਂ ਉਪਰ ਉੱਠ ਕੇ ਕਰਤਾਰਪੁਰ ਲਾਂਘੇ ਦੀ ਅਰਦਾਸ ਕੀਤੀ ਹੈ। ਉਸ ਸਮੇਂ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਦੀ ਅਰਦਾਸ ਕਬੂਲ ਹੋ ਜਾਵੇਗੀ।
ਜਦੋਂ 2001 ਵਿਚ ਅਰਦਾਸ ਸ਼ੁਰੂ ਕੀਤੀ ਸੀ ਉਸ ਸਮੇਂ ਹੰਸ ਰਾਜ ਹੰਸ ਮੌਜੂਦ ਸਨ। ਉੱਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੂੰ ਬਹੁਤ ਖ਼ੁਸੀ ਹੋਈ ਹੈ ਕਿ ਉਸ ਦੇ ਪਿਤਾ ਦੇ ਨਾਮ 'ਤੇ ਕੁਲਦੀਪ ਸਿੰਘ ਵਡਾਲਾ ਮਾਰਗ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ 'ਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਹਾਨ ਸ਼ਖ਼ਸੀਅਤ ਕੁਲਦੀਪ ਸਿੰਘ ਵਡਾਲਾ ਦੇ ਨਾਮ 'ਤੇ ਬਣਾਈ ਜਾਣ ਵਾਲੀ ਸੜਕ ਦਾ ਉਦਘਾਟਨ ਕਰਨ ਲਈ ਪੁੱਜੇ ਸਨ।
ਜਿੱਥੇ ਉਹਨਾਂ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਕ੍ਰੈਡਿਟ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਦਿੱਤਾ। ਦੱਸ ਦੇਈਏ ਕਿ 8 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਬਾਅਦ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਵਿਖੇਂ ਦਰਸ਼ਨ ਕਰਨ ਲਈ ਜਾ ਸਕਦੇ ਹਨ।
ਉੱਥੇ ਹੀ ਕੁਲਦੀਪ ਸਿੰਘ ਵਡਾਲਾ ਮਾਰਗ ਦਾ ਉਦਘਾਟਨ ਕਰਨ ਪੁੱਜੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਭਾਵੇ ਕਿ ਨਵਜੋਤ ਸਿੱਧੂ ਵੱਲੋਂ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਗੱਲ ਕੀਤੀ ਗਈ ਸੀ ਪਰ ਭਾਈ ਕੁਲਦੀਪ ਸਿੰਘ ਵਡਾਲਾ ਅਤੇ ਸੰਗਤਾਂ ਦੀ ਅਰਦਾਸ ਸਦਕਾ ਹੀ ਕਰਤਾਰਪੁਰ ਦਾ ਲਾਂਘਾ ਖੁੱਲਣ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।