ਆਸਟਰੇਲੀਆ : ਅਦਾਲਤ ਵਲੋਂ ਖਣਿਜ ਅਰਬਪਤੀ ਕਲਾਈਵ ਪਾਮਰ ਦੀ ਸਰਹੱਦ ਚੁਨੌਤੀ 'ਤੇ ਦਲੀਲ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਆਸਟਰੇਲੀਆ : ਅਦਾਲਤ ਵਲੋਂ ਖਣਿਜ ਅਰਬਪਤੀ ਕਲਾਈਵ ਪਾਮਰ ਦੀ ਸਰਹੱਦ ਚੁਨੌਤੀ 'ਤੇ ਦਲੀਲ ਰੱਦ

image

ਪਰਥ, 6 ਨਵੰਬਰ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਹਾਈਕੋਰਟ ਨੇ ਪੱਛਮੀ ਆਸਟਰੇਲੀਆ ਦੀ ਸਰਹੱਦ ਚਣੌਤੀ ਨੂੰ ਰੱਦ ਕਰ ਦਿਤਾ ਅਤੇ ਆਸਟਰੇਲੀਆਈ ਖਣਿਜ ਅਰਬਪਤੀ ਕਲਾਈਵ ਪਾਮਰ ਦੀ ਦਲੀਲ ਨੂੰ ਮਹਾਂਮਾਰੀ ਕਾਰਨ ਗੈਰ ਸੰਵਿਧਾਨਕ ਮੰਨਦੇ ਹੋਏ ਖ਼ਾਰਜ ਕੀਤਾ। ਪਾਮਰ ਨੂੰ ਕਾਨੂੰਨੀ ਖ਼ਰਚੇ ਅਦਾ ਕਰਨੇ ਪੈਣਗੇ। ਹਾਈਕੋਰਟ ਦੇ ਪੂਰੇ ਬੈਂਚ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਦੋ ਦਿਨਾਂ ਦੀ ਸੁਣਵਾਈ ਤੋਂ ਬਾਅਦ ਸ਼ੁਕਰਵਾਰ ਸਵੇਰੇ ਅਪਣਾ ਫ਼ੈਸਲਾ ਸੁਣਾਇਆ। ਅਦਾਲਤ ਬਾਅਦ ਵਿਚ ਤਾਰੀਖ 'ਤੇ ਅਪਣੇ ਫ਼ੈਸਲੇ ਲਈ ਤਰਕ ਪ੍ਰਦਾਨ ਕਰੇਗੀ। ਸੂਬਾ ਮੁਖੀ ਮਾਰਕ ਮੈਕਗਵਾਨ ਨੇ ਇਸ ਫ਼ੈਸਲੇ ਨੂੰ ਰਾਜ ਡਬਲਯੂ.ਏ. ਲਈ 'ਮਹੱਤਵਪੂਰਨ ਜਿੱਤ' ਦਸਿਆ। ਰਾਜਾਂ ਅਤੇ ਪ੍ਰਦੇਸ਼ਾਂ ਵਲੋਂ ਇਸ ਸਾਲ ਕੋਰੋਨਾ ਵਾਇਰਸ ਕਾਰਨ ਸਰਹੱਦਾਂ ਬੰਦ ਕੀਤੀਆਂ ਗਈਆਂ, ਜਿਸ ਕਾਰਨ ਕਲਾਈਵ ਨੇ ਮਈ ਵਿਚ ਡਬਲਯੂ.ਏ ਵਿਚ ਦਾਖ਼ਲ ਹੋਣ ਤੋਂ ਇਨਕਾਰ ਹੋਣ ਤੋਂ ਬਾਅਦ ਸੂਬਾ ਸਰਕਾਰ ਦੇ ਸਰਹੱਦ ਬੰਦ ਕਰਨ ਦੇ ਫ਼ੈਸਲੇ ਨੂੰ ਆਸਟਰੇਲੀਆ ਹਾਈਕੋਰਟ 'ਚ ਚਨੌਤੀ ਦਿਤੀ ਸੀ। ਉਨ੍ਹਾਂ ਨੇ ਦਲੀਲ ਦਿਤੀ ਕਿ ਸਰਹੱਦ ਬੰਦ ਹੋਣ ਦੀ ਸ਼ੁਰੂਆਤ ਕਰਨਾ ਠੀਕ ਸੀ, ਜਦੋਂ ਮੁੱਦੇ ਸੁਧਾਰੇ ਜਾਣ ਤੋਂ ਬਾਅਦ ਇਸ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਮੁੱਦੇ ਉੱਠਦੇ ਸਨ। ਉਨ੍ਹਾਂ ਦਲੀਲ ਦਿਤੀ ਕਿ ਸਰਹੱਦ ਨੂੰ ਲੰਮਾ ਸਮਾਂ ਬੰਦ ਰੱਖਣਾ ਸੰਵਿਧਾਨ ਵਿਚ ਦਰਜ ਅੰਤਰਰਾਜੀ ਆਜ਼ਾਦੀ ਦੀ ਉਲੰਘਣਾ ਹੈ।