ਕੈਪਟਨ ਸੰਧੂ ਵਲੋਂ ਗੁੜੇ ਵਿਚ ਲੱਖਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਕੈਪਟਨ ਸੰਧੂ ਵਲੋਂ ਗੁੜੇ ਵਿਚ ਲੱਖਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਹਲਕੇ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਵਾਂਗੇ : ਕੈਪਟਨ ਸੰਦੀਪ ਸੰਧੂ
ਜਗਰਾਊ, 6 ਨਵੰਬਰ (ਪਰਮਜੀਤ ਗਰੇਵਾਲ): ਨੇੜਲੇ ਪਿੰਡ ਗੁੜੇ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਅੱਜ ਨਗਰ ਦੀਆਂ ਗਲੀਆਂ ਨਾਲੀਆਂ ਦੇ ਤਕਰਬੀਨ 34 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਅਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਹੀ ਪਿੰਡਾਂ ਦੇ ਚੁਨਿੰਦਾ ਕੰਮ ਕਰਵਾਏ ਜਿੰਨਾ ਦਾ ਫ਼ਾਇਦਾ ਜਾਂ ਤਾਂ ਉਨ੍ਹਾਂ ਨੂੰ ਸੀ ਜਾਂ ਉਨ੍ਹਾਂ ਦੇ ਚਹੇਤਿਆਂ ਨੂੰ ਜਦਕਿ ਜਿੰਨ੍ਹਾਂ ਕਾਰਜਾਂ ਨਾਲ ਸਮੁੱਚੇ ਪਿੰਡ ਨੂੰ ਕੋਈ ਫ਼ਾਇਦਾ ਹੁੰਦਾ ਹੋਵੇ, ਉਨ੍ਹਾਂ ਵਲ ਧਿਆਨ ਹੀ ਨਹੀਂ ਦਿਤਾ ਗਿਆ।
ਇਸ ਲਈ ਅਸੀ ਸਮੁੱਚੇ ਹਲਕੇ ਦੇ ਹਰ ਪਿੰਡ ਦਾ ਵਿਕਾਸ ਪਿੰਡ ਵਾਸੀਆਂ ਵਲੋਂ ਦਿਤੇ ਜਾ ਰਹੇ ਸੁਝਾਵਾਂ ਨੂੰ ਮੁੱਖ ਰੱਖਦੇ ਹੋਏ ਕਰਵਾਉਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨੀ ਬਿਲਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨੀ ਸੰਘਰਸ ਨੂੰ ਜ਼ਬਰਦਸਤੀ ਕਤਮ ਕਰਵਾਉਣ ਦੇ ਮੰਤਵ ਨਾਲ ਕੇਂਦਰ ਸਰਕਾਰ ਵਲੋਂ ਪੇਡੂ ਵਿਕਾਸ ਫ਼ੰਡ ਰੋਕਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿਚ ਹਲਕੇ ਦੇ ਇੱਕ ਵੀ ਪਿੰਡ ਵਿਚ ਫ਼ੰਡ ਪੱਖੋ ਬਿਲਕੁਲ ਵੀ ਵਿਕਾਸ ਰੁਕਣ ਨਹੀ ਦਿਤਾ ਜਾਵੇਗਾ।
ਇਸ ਸਮੇਂ ਡਾ. ਕਰਨ ਵੜਿੰਗ ਵਾਈਸ ਚੇਅਰਮੈਨ ਪੇਡਾ, ਵਰਿੰਦਰ ਸਿੰਘ ਮਦਾਰਪੁਰਾ ਬਲਾਕ ਪ੍ਰਧਾਨ ਸਿੱਧਵਾਂ, ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ ਦਾਖਾ, ਬੌਬੀ ਮੰਡਿਆਣੀ, ਮਲਵਿੰਦਰ ਸਿੰਘ ਸਰਪੰਚ, ਹਰਭਜਨ ਸਿੰਘ ਪੰਚ, ਸਤਨਾਮ ਸਿੰਘ ਪੰਚ, ਜਗਦੇਵ ਕੌਰ ਪੰਚ, ਸਿਮਰਜੀਤ ਕੌਰ ਪੰਚ, ਜਸਵਿੰਦਰ ਸਿੰਘ ਜੱਸਾ ਖਾਲਸਾ, ਸੋਹਣ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਰਿਟਾਇਰਫ ਇੰਸਪੈਕਟਰ ਰੋਡਵੇਜ, ਸੁਖਦੇਵ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਜਰਨੈਲ ਸਿੰਘ ਆਦਿ ਹਾਜ਼ਰ ਸਨ।