ਪੰਜਾਬ ਦੇ ਪ੍ਰਾਇਮਰੀ ਸਕੂਲ ਦੇ ਬੱਚਿਆ ਲਈ ਖ਼ੁਸ਼ਖ਼ਬਰੀ! CM ਕੈਪਟਨ ਵੰਡ ਰਹੇ ਹਨ Tablet

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1467 ਸਮਾਰਟ ਸਕੂਲਾਂ ਉਦਘਾਟਨ ਕਰ ਰਹੇ ਹਾਂ ਤੇ 372 ਪ੍ਰਾਇਮਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ 2,625 ਟੈਬਲੈਟਸ ਵੰਡ

Chief Minster Captain Amarinder Singh

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਵੱਡਾ ਐਲਾਨ ਕੀਤਾ  ਹੈ। ਇਹ ਐਲਾਨ ਖ਼ਾਸ ਕਰਕੇ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਹੈ,ਜਿੱਥੇ ਬੱਚਿਆਂ ਦੀ ਬੁਨਿਆਦ ਤਿਆਰ ਕੀਤਾ ਜਾਂਦੀ ਹੈ। ਸਮਾਰਟ ਸਕੂਲਾਂ ਦੇ ਲਾਂਚ ਦੇ ਨਾਲ-ਨਾਲ ਸਾਲ 2020-21 ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 100% ਨਤੀਜੇ ਪ੍ਰਾਪਤ ਕਰਨ ਦੇ ਉਦੇਸ਼ ਨਾਲ “ਮਿਸ਼ਨ 100%” ਦੀ ਸ਼ੁਰੂਆਤ ਕੀਤੀ ਗਈ। 

 

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣ ਵਰਚੁਅਲ ਪ੍ਰੋਗਰਾਮ ਕਰ ਰਹੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ 1467 ਸਮਾਰਟ ਸਕੂਲਾਂ ਉਦਘਾਟਨ ਕਰ ਰਹੇ ਹਾਂ ਤੇ 372 ਪ੍ਰਾਈਮਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ 2,625 ਟੈਬਲੈਟਸ ਵੰਡ ਰਹੇ ਹਾਂ। 

ਬੀਤੇ ਦਿਨ ਇਸ ਬਾਰੇ ਜਾਣਕਾਰੀ ਮੁੱਖ ਮੰਤਰੀ ਨੇ ਇੱਕ ਵੀਡੀਓ ਟਵੀਟ ਰਾਹੀਂ ਸਾਂਝਾ ਕੀਤੀ ਸੀ। ਇਸ ਟਵੀਟ 'ਚ ਲਿਖਿਆ ਸੀ ਕਿ ਕੱਲ ਪ੍ਰੀ ਪ੍ਰਾਈਮਰੀ ਸਕੂਲਾਂ ਵਿੱਚ 2,625  ਟੈਬਲੇਟ ਵੰਡਣਗੇ, ਇਸ ਦੇ ਨਾਲ ਸੂਬੇ ਵਿੱਚ 1 ਹਜ਼ਾਰ ਸਮਾਰਟ ਸਕੂਲ ਵੀ ਲਾਂਚ ਕਰਨਗੇ ਤਾਕੀ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਣ,ਉਨ੍ਹਾਂ ਕਿਹਾ ਟੈਬਲੇਟ ਨਾਲ ਜੁੜੀ ਡਿਟੇਲ ਦਾ ਉਨ੍ਹਾਂ ਨੇ ਵੀਡੀਓ ਪੰਜਾਬ ਦੀ ਜਨਤਾ ਨਾਲ ਸ਼ੇਅਰ ਕਰਨਗੇ।  

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣ ਵਰਚੁਅਲ ਪ੍ਰੋਗਰਾਮ ਕਰ ਰਹੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ 1467 ਸਮਾਰਟ ਸਕੂਲਾਂ ਉਦਘਾਟਨ ਕਰ ਰਹੇ ਹਾਂ ਤੇ 372 ਪ੍ਰਾਈਮਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ 2,625 ਟੈਬਲੈਟਸ ਵੰਡ ਰਹੇ ਹਾਂ। 

ਬੀਤੇ ਦਿਨ ਇਸ ਬਾਰੇ ਜਾਣਕਾਰੀ ਮੁੱਖ ਮੰਤਰੀ ਨੇ ਇੱਕ ਵੀਡੀਓ ਟਵੀਟ ਰਾਹੀਂ ਸਾਂਝਾ ਕੀਤੀ ਸੀ। ਇਸ ਟਵੀਟ 'ਚ ਲਿਖਿਆ ਸੀ ਕਿ ਕੱਲ੍ਹ  ਪ੍ਰੀ ਪ੍ਰਾਈਮਰੀ ਸਕੂਲਾਂ ਵਿੱਚ 2,625  ਟੈਬਲੇਟ ਵੰਡਣਗੇ, ਇਸ ਦੇ ਨਾਲ ਸੂਬੇ ਵਿੱਚ 1 ਹਜ਼ਾਰ ਸਮਾਰਟ ਸਕੂਲ ਵੀ ਲਾਂਚ ਕਰਨਗੇ ਤਾਕੀ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਣ,ਉਨ੍ਹਾਂ ਕਿਹਾ ਟੈਬਲੇਟ ਨਾਲ ਜੁੜੀ ਡਿਟੇਲ ਦਾ ਉਨ੍ਹਾਂ ਨੇ ਵੀਡੀਓ ਪੰਜਾਬ ਦੀ ਜਨਤਾ ਨਾਲ ਸ਼ੇਅਰ ਕਰਨਗੇ। 

ਜ਼ਿਕਰਯੋਗ ਹੈ ਕਿ ਇਸ ਤੋਂ ਕਾਂਗਰਸ ਨੇ 2017 ਵਿੱਚ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਸੂਬਾ ਸਰਕਾਰ ਨੇ ਅਗਸਤ 2020 ਵਿੱਚ ਸ਼ੁਰੂ ਕੀਤਾ ਹੈ, ਪਹਿਲੇ ਗੇੜ ਵਿੱਚ 12ਵੀਂ ਦੇ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡੇ ਗਏ,ਹਾਲਾਂਕਿ ਵਿਰੋਧੀ ਧਿਰ ਨੇ ਸਵਾਲ ਚੁੱਕਿਆ ਸੀ ਕਿ ਸੂਬਾ ਸਰਕਾਰ ਨੇ ਸਾਰੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ।