ਪਾਕਿਸਤਾਨ ਦੀ ਮਹਿੰਗਾਈ ਤੋਂ ਅਣਜਾਣ ਹਨ ਇਮਰਾਨ ਖ਼ਾਨ : ਮਰੀਅਮ ਨਵਾਜ਼

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਦੀ ਮਹਿੰਗਾਈ ਤੋਂ ਅਣਜਾਣ ਹਨ ਇਮਰਾਨ ਖ਼ਾਨ : ਮਰੀਅਮ ਨਵਾਜ਼

image

ਕਰਾਚੀ, 6 ਨਵੰਬਰ : ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉੱਪ ਪ੍ਰਧਾਨ ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ 'ਤੇ ਸ਼ਬਦੀ ਹਮਦਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਨਕਲੀ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਿ ਕਿਵੇਂ ਲੋਕ ਮਹਿੰਗਾਈ ਕਾਰਨ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੌਜੂਦਾ ਸਰਕਾਰ ਨੂੰ ਨਿਕੰਮੀ ਸਰਕਾਰ ਕਿਹਾ। ਪਾਰਟੀ ਉੱਪ ਪ੍ਰਧਾਨ ਮਰੀਅਮ ਨਵਾਜ਼ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਜਦੋਂ ਜਨਰਲ ਮੁਸ਼ਰਫ ਸੱਤਾ ਵਿਚ ਸਨ ਤਾਂ ਉਦੋਂ ਪੀ.ਐਲ.ਐਮ.ਐਨ. 'ਤੇ ਇਸ ਤਰ੍ਹਾਂ ਦੇ ਜ਼ੁਲਮ ਨਹੀਂ ਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਇਸ ਸਰਕਾਰ ਨੂੰ ਸਰਕਾਰ ਦਾ ਦਰਜਾ ਨਹੀਂ ਦਿੰਦੀ ਹੈ। ਇਹ ਸਰਕਾਰ, ਸਰਕਾਰ ਕਹਿਲਾਉਣ ਦੇ ਲਾਇਕ ਨਹੀਂ ਹੈ। ਮਰੀਅਮ ਨੇ ਕਿਹਾ ਕਿ ਸਰਕਾਰ ਨਾ ਤਾਂ ਅਪਣੀ ਮੂਲ ਭਾਵਨਾ 'ਚ ਸੰਵਿਧਾਨਕ ਹੈ ਅਤੇ ਨਾ ਹੀ ਇਸ ਦਾ ਕੋਈ ਕਾਨੂੰਨੀ ਆਧਾਰ ਹੈ। ਇਸ ਤੋਂ ਪਹਿਲਾਂ ਮਰੀਅਮ ਨਵਾਜ਼ ਨੇ ਕਿਹਾ ਸੀ ਕਿ ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਸੱਤਾ 'ਚੋਂ ਬਾਹਰ ਹੋ ਜਾਵੇਗੀ। ਮਰੀਅਮ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਇਮਰਾਨ ਖ਼ਾਨ ਦੀ ਸਰਕਾਰ ਨੂੰ ਸੱਤਾ 'ਚੋਂ ਬੇਦਖ਼ਲ ਕਰਨ ਲਈ ਕਿਸੇ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਅਪਣੇ ਘਰ ਨੂੰ ਵਾਪਸ ਜਾਵੇਗੀ। (ਏਜੰਸੀ)
ਉਨ੍ਹਾਂ ਖ਼ਾਨ ਨੂੰ ਇਕ ਬੇਪਰਵਾਹ ਸ਼ਖ਼ਸ ਦਸਦੇ ਹੋਏ ਕਿਹਾ ਕਿ ਉਹ ਅਜਿਹੇ ਇਨਸਾਨ ਹਨ, ਜਿਸ ਨੂੰ ਆਮ ਜਨਤਾ ਦੀ ਪ੍ਰਵਾਹ ਨਹੀਂ ਹੈ। ਉਸ ਨੂੰ ਸਿਰਫ ਖ਼ੁਦ ਦੀ ਚਿੰਤਾ ਹੈ।
 ਉਹ ਵਿਅਕਤੀ ਜੋ ਅਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਹੈ ਅਤੇ ਜੋ ਕਦੇ ਵੀ ਆਮ ਜਨਤਾ ਨਾਲ ਕਿਸੇ ਤਰ੍ਹਾਂ ਦਾ ਜੁੜਾਅ ਨਹੀਂ ਮਹਿਸੂਸ ਕਰਦਾ। ਉਨ੍ਹਾਂ ਸ਼ਾਹਬਾਜ਼ ਸ਼ਰੀਫ਼ ਨੂੰ ਅਪਣੇ ਪਿਤਾ ਦੇ ਬਰਾਬਰ ਮੰਨਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਅਪਣੇ ਪਿਤਾ ਤੋਂ ਵੱਖ ਨਹੀਂ ਵੇਖਦੀ ਅਤੇ ਪਾਰਟੀ ਅੰਦਰ ਕੋਈ ਦਰਾਰ ਨਹੀਂ ਹੈ, ਪੂਰੀ ਪਾਰਟੀ ਨਵਾਜ਼ ਸ਼ਰੀਫ਼ ਦੇ ਪਿੱਛੇ ਹੈ।