ਨਿਊਜ਼ੀਲੈਂਡ ਚੋਣਾਂ : ਪ੍ਰਿਅੰਕਾ ਰਾਧਾਕ੍ਰਿਸ਼ਨਨ ਤੇ ਗੌਰਵ ਸ਼ਰਮਾ ਜਿੱਤੇ
ਨਿਊਜ਼ੀਲੈਂਡ ਚੋਣਾਂ : ਪ੍ਰਿਅੰਕਾ ਰਾਧਾਕ੍ਰਿਸ਼ਨਨ ਤੇ ਗੌਰਵ ਸ਼ਰਮਾ ਜਿੱਤੇ
ਆਕਲੈਂਡ, 6 ਨਵੰਬਰ, (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਹਰ ਤਿੰਨ ਸਾਲ ਬਾਅਦ ਆਮ ਚੋਣਾਂ ਹੁੰਦੀਆਂ ਹਨ। 17 ਅਕਤੂਬਰ ਨੂੰ ਖ਼ਤਮ ਹੋਈਆਂ ਵੋਟਾਂ ਬਾਅਦ ਹੋਈ ਗਿਣਤੀ ਵਿਚ ਆਏ ਰੁਝਾਨੀ ਨਤੀਜਿਆਂ ਦੇ ਬਾਅਦ ਅਤੇ ਅੰਤਮ ਨਤੀਜੇ ਸਰਕਾਰੀ ਤੌਰ 'ਤੇ ਐਲਾਨ ਕੀਤੇ ਗਏ। ਪ੍ਰਿਅੰਕਾ ਰਾਧਾਕ੍ਰਿਸ਼ਨਾ ਦੂਜੀ ਵਾਰ ਬਣੀ ਸੰਸਦ ਮੈਂਬਰ ਤੇ ਪਹਿਲੀ ਭਾਰਤੀ ਮੂਲ ਦੀ ਮੰਤਰੀ ਬਣੀ। ਚੇਨਈ ਦੀ ਜੰਪਮਲ ਅਤੇ ਸਿੰਗਾਪੁਰ ਪੜ੍ਹੀ ਲਿਖੀ ਪ੍ਰਿਅੰਕਾ ਰਾਧਾਕ੍ਰਿਸ਼ਨਾ (41) 2017 ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਦੀ ਲਿਸਟ ਐਮ.ਪੀ. ਵਜੋਂ ਸੰਸਦ 'ਚ ਅਪਣੀ ਥਾਂ ਬਨਾਉਣ ਵਿਚ ਕਾਮਯਾਬ ਹੋ ਗਈ ਸੀ। ਰਾਧਾਕ੍ਰਿਸ਼ਨਨ ਨੂੰ 2019 ਦੇ ਵਿਚ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ (ਏਥਨਿਕ ਅਫ਼ੇਅਰਜ਼) ਬਣਾਇਆ ਗਿਆ ਸੀ। ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੂੰ ਇਸ ਵਾਰ ਕੁੱਲ 16232 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਹਲਕੇ ਮਾਉਂਗਾਕੇਕੀ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਡੇਨਿਸ ਲੀਅ ਨੂੰ 15597 ਵੋਟਾਂ ਪਈਆਂ।
ਡਾ. ਗੌਰਵ ਮਿਰਾਨਲ ਸ਼ਰਮਾ ਵੀ ਪਹਿਲੀ ਵਾਰ ਬਣੇ ਵੋਟਾਂ ਦੇ ਅਧਾਰ 'ਤੇ ਸੰਸਦ ਮੈਂਬਰ ਬਣੇ ਹਨ। ਕਿੱਤੇ ਪੱਖੋਂ ਡਾਕਟਰ ਗੌਰਵ ਮਿਰਾਨਲ ਸ਼ਰਮਾ ਹਮਿਲਟਨ ਸ਼ਹਿਰ ਦੇ ਪੱਛਮੀ ਹਲਕੇ ਤੋਂ ਇਸ ਵਾਰ ਵੋਟਾਂ ਦੇ ਅਧਾਰ ਉਤੇ ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਬਣੇ ਹਨ। ਡਾ. ਗੌਰਵ ਨੂੰ 20703 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਨੂੰ ਟਿਮ ਨੂੰ 14436 ਵੋਟਾਂ ਪਈਆਂ।
ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11,487 ਵੋਟਾਂ ਪਈਆਂ ਸਨ। ਉਨ੍ਹਾਂ ਆਪਣੇ ਵਿਰੋਧੀ ਨੂੰ 6267 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਜੋ ਕਿ ਇਕ ਇਤਿਹਾਸ ਹੈ। ਭਾਰਤੀ ਲੋਕਾਂ ਦਾ ਵੋਟਾਂ ਦੇ ਅਧਾਰ ਉਤੇ ਜਿੱਤਣਾ ਇਕ ਵੱਡੀ ਗੱਲ ਹੈ।
NZ P93 ੦੬ Nov-੧
ਨਿਊਜ਼ੀਲੈਂਡ ਪਾਰਲੀਮੈਂਟ ਵਿਚ ਮੰਤਰੀ ਬਣੀ ਸ੍ਰੀਮਤੀ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਅਤੇ ਸਾਂਸਦ ਸ੍ਰੀ ਗੌਰਵ ਸ਼ਰਮਾ
ਨਿਊਜ਼ੀਲੈਂਡ ਦੀ 53ਵੀਂ ਸੰਸਦ ਦਾ ਨਵਨਿਯੁਕਤ ਮੰਤਰੀ ਮੰਡਲ।
ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਦੀ ਹੋਈ।