ਫਗਵਾੜਾ : ਸਵੇਰੇ ਸੈਰ ਕਰਨ ਗਈ ਮਹਿਲਾ ਡਾਕਟਰ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਦੀ ਹੈ ਘਟਨਾ

woman doctor missing

ਫਗਵਾੜਾ- ਰੋਜਾਨਾ ਹੀ ਲੋਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਇਸੇ ਤਰਾਂ ਦਾ ਤਾਜਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ।  ਇਸ ਘਟਨਾ ਅਨੁਸਾਰ ਅੱਜ ਸਵੇਰੇ ਸੈਰ ਕਰਨ ਗਈ ਇਕ ਮਹਿਲਾ ਡਾਕਟਰ ਭੇਤਭਰੇ ਹਾਲਤ 'ਚ ਲਾਪਤਾ ਹੋ ਗਈ। ਇਹ ਘਟਨਾ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਦੀ ਦੱਸੀ ਜਾ ਰਹੀ ਹੈ।

ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ।  ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ. ਪੀ. ਫਗਵਾੜਾ ਮਨਵਿੰਦਰ ਸਿੰਘ ਅਤੇ ਐਸ. ਐਚ. ਓ. ਸਿਟੀ ਨਵਦੀਪ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।