ਪੰਜਾਬ ਦੀ ਆਨ ਤੇ ਸ਼ਾਨ ਕਿਸਾਨ ਹਨ : ਨਵਜੋਤ ਸਿੰਘ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਆਨ ਤੇ ਸ਼ਾਨ ਕਿਸਾਨ ਹਨ : ਨਵਜੋਤ ਸਿੰਘ ਸਿੱਧੂ

image

ਕਿਹਾ, ਸਿੱਧੂ ਨਾ ਮੁੱਖ ਮੰਤਰੀ ਤੋਂ ਡਰਦੈ ਤੇ ਨਾ ਹੀ ਪ੍ਰਧਾਨ ਮੰਤਰੀ ਤੋਂ



ਅੰਮ੍ਰਿਤਸਰ, 6 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਅਪਣੇ ਵੱਖਰੇ ਅੰਦਾਜ਼ 'ਚ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੇ ਸਬਜ਼ੀ ਮੰਡੀ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸੇ ਕੋਲੋਂ ਵੀ ਨਹੀਂ ਡਰਦੇ, ਭਾਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਮੁੱਖ ਮੰਤਰੀ। ਪੰਜਾਬ ਦੀ ਆਨ ਤੇ ਸ਼ਾਨ ਕਿਸਾਨ ਹੈ। ਦੇਸ਼ ਦੇ ਪੁੰਜੀ-ਪਤੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਮੋਦੀ ਸਰਕਾਰ ਨਾਲ ਜੁੜੇ ਹਨ। ਉਨ੍ਹਾਂ ਹੈਰਾਨਗੀ ਪ੍ਰਗਟਾਈ ਕਿ ਪਰਾਲੀ ਸਾੜਨ 'ਤੇ ਇਕ ਕਰੋੜ ਜੁਰਮਾਨਾ ਤੇ 5 ਸਾਲ ਕੈਦ ਪਰ ਪੰਜਾਬ ਦੇ ਕਰਜ਼ਾਈ ਕਿਸਾਨ ਦੇ ਪੱਲੇ ਤਾਂ ਦਵਾਨੀ ਵੀ ਨਹੀਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੀ ਨੀਤੀ ਪੰਜਾਬ 'ਚ ਬਿਜਲੀ ਬਿਲ ਲਾਉਣ ਦੀ ਹੈ ਪਰ ਪੰਜਾਬੀ ਝੁਕ ਨਹੀ ਸਕਦਾ। ਪੰਜਾਬ ਦਾ ਕਰੋੜਾਂ ਰੁਪਈਆਂ ਕੇਦਰ ਵਾਪਸ ਨਹੀਂ ਕਰ ਰਿਹਾ । ਪੰਜਾਬ ਦਾ ਹਰ ਬੰਦਾ ਤੇ ਕਿਸਾਨ  ਚੁਣੇ ਪ੍ਰਤੀਨਿਧੀਆਂ ਵਲ ਵੇਖ ਰਿਹਾ ਹੈ ਕਿ ਉਹ ਕੀ ਕਰਦੇ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਕਿਸਾਨ ਨੂੰ ਕਾਲੇ ਕਾਨੂੰਨ 'ਚੋਂ ਕੱਢਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ । ਮਾਲ ਗੱਡੀਆਂ ਲਈ ਰੇਲਵੇ ਟਰੈਕ ਖ਼ਾਲੀ ਪਰ ਇਸ ਦੇ ਬਾਵਜੂਦ ਰੇਲਾਂ ਨਹੀਂ ਚਲਾਈਆਂ ਤਾਂ ਜੋ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੂੰ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਕਿÀੁਂਕਿ ਕੇਦਰ 'ਚ ਸਰਕਾਰ ਭਾਜਪਾ ਦੇ ਮੋਦੀ ਦੀ ਹੈ। ਇਸ ਵੇਲੇ ਸਿੱਧੂ ਨੇ ਬਿਨਾਂ ਨਾਮ ਲਏ


ਕਿਹਾ ਕਿ ਅਸਤੀਫ਼ਾ ਦੇਣ ਨਾਲ ਕੁੱਝ ਨਹੀਂ ਹੁੰਦਾ ਤੇ ਕਿਸਾਨਾਂ ਨੂੰ ਪੱਕਾ ਹੱਲ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਤੀਫ਼ੇ ਦੇਣ ਨਾਲ ਦੁਬਾਰਾ ਚੋਣਾਂ ਤਾਂ ਜਿੱਤੀਆਂ ਜਾ ਸਕਦੀਆਂ ਹਨ ਪਰ ਕਿਸਾਨੀ ਦਾ ਪੱਕਾ ਹੱਲ ਨਹੀਂ ਨਿਕਲ ਸਕਦਾ।
ਇਸ ਵੇਲੇ ਇਕ ਖ਼ਾਸ ਗੱਲ ਦੇਖੀ ਗਈ ਕਿ ਰੈਲੀ ਦੌਰਾਨ ਕੋਈ ਵੀ ਕਾਂਗਰਸੀ ਝੰਡਾ ਨਹੀਂ ਸੀ ਤੇ ਇਹ ਰੈਲੀ ਨਵਜੋਤ ਸਿੱਧੂ ਦੇ ਯੂ-ਟਿਊਬ ਚੈਨਲ 'ਜਿੱਤੇਗਾ ਪੰਜਾਬ' ਦੇ ਬੈਨਰ ਹੇਠ ਕੀਤੀ ਗਈ।


ਕੈਪਸ਼ਨ-ਏ ਐਸ ਆਰ ਬਹੋੜੜੂਂ 6ਂ 5ਂ ਨਵਜੋਤ ਸਿੰਘ ਸਿੱਧੂ ਰੈਲੀ ਨੂੰ ਸੰਬੋਧਨ ਕਰਦੇ ਹੋਏ।