ਈਡੀ ਸਾਹਮਣੇ ਪੇਸ਼ ਨਹੀਂ ਹੋਏ ਰਣਇੰਦਰ ਸਿੰਘ, ਖ਼ਰਾਬ ਸਿਹਤ ਦਾ ਦਿਤਾ ਹਵਾਲਾ
ਈਡੀ ਸਾਹਮਣੇ ਪੇਸ਼ ਨਹੀਂ ਹੋਏ ਰਣਇੰਦਰ ਸਿੰਘ, ਖ਼ਰਾਬ ਸਿਹਤ ਦਾ ਦਿਤਾ ਹਵਾਲਾ
ਜਲੰਧਰ, 6 ਨਵੰਬਰ (ਲੱਖਵਿੰਦਰ ਸਿੰਘ ਲੱਕੀ) : ਵਿਦੇਸ਼ਾਂ 'ਚ ਰਣਇੰਦਰ ਦੇ ਬੈਂਕ ਖਾਤਿਆਂ ਤੇ ਬ੍ਰਿਟਿਸ਼ ਆਈਸਲੈਂਡ 'ਚ ਟਰੱਸਟ ਬਣਾਉਣ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਇਕ ਵਾਰ ਮੁੜ ਤੋਂ ਸ਼ੁਕਰਵਾਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਵਾਰ ਪੇਸ਼ ਨਾ ਹੋਣ ਕਾਰਨ ਸਿਹਤ ਠੀਕ ਨਾ ਹੋਣਾ ਦਸਿਆ ਜਾ ਰਿਹਾ ਹੈ। ਬੀਤੇ ਅਕਤੂਬਰ ਮਹੀਨੇ 'ਚ ਵੀ ਰਣਇੰਦਰ ਸਿੰਘ ਨੂੰ ਈਡੀ ਦੇ ਸਾਹਮਣੇ ਪੇਸ਼ ਨਾ ਹੋਣ ਲਈ ਸੰਮਨ ਭੇਜਿਆ ਗਿਆ ਸੀ ਪਰ ਉਹ ਉਦੋਂ ਵੀ ਪੇਸ਼ ਨਹੀਂ ਹੋਏ ਸਨ। ਈਡੀ ਨੇ ਪਹਿਲੀ ਵਾਰ ਸਾਲ 2016 'ਚ ਰਾਣਾ ਇੰਦਰ ਸਿੰਘ ਨੂੰ ਸੰਮਨ ਭੇਜਿਆ ਸੀ ਪਰ ਈਡੀ ਵਲੋਂ ਉਨ੍ਹਾਂ ਨੇ ਅਪਣੇ ਦਫ਼ਤਰ ਬੁਲਾਉਣ ਲਈ ਚਾਰ ਵਾਰ ਸੰਮਨ ਭੇਜਣੇ ਪਏ ਸਨ। ਈਡੀ ਵਲੋਂ ਫ਼ਾਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਰਣਇੰਦਰ ਸਿੰਘ ਤੋਂ ਪੁਛਗਿਛ ਸ਼ੁਰੂ ਕੀਤੀ ਗਈ ਸੀ। ਇਸ ਪੁਛਗਿਛ 'ਚ ਸਵਿਟਰਜ਼ਲੈਂਡ ਨੂੰ ਭੇਜੇ ਗਏ ਪੈਸੇ 'ਤੇ ਇਕ ਟਰੱਸਟ ਦੇ ਗਠਨ ਨੂੰ ਲੈ ਕੇ ਸਵਾਲ ਕੀਤੇ ਗਏ ਸਨ। ਰਣਇੰਦਰ ਸਿੰਘ ਦੇ ਵਕੀਲ ਜੈਅਵੀਰ ਸਿੰਘ