ਜੇਕਰ ਸਿਰਫ਼ 'ਅਸਲੀ ਵੋਟਾਂ' ਦੀ ਗਿਣਤੀ ਹੁੰਦੀ ਤਾਂ ਆਸਾਨੀ ਨਾਲ ਜਿੱਤ ਗਿਆ ਹੁੰਦਾ : ਟਰੰਪ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਸਿਰਫ਼ 'ਅਸਲੀ ਵੋਟਾਂ' ਦੀ ਗਿਣਤੀ ਹੁੰਦੀ ਤਾਂ ਆਸਾਨੀ ਨਾਲ ਜਿੱਤ ਗਿਆ ਹੁੰਦਾ : ਟਰੰਪ

image

ਇਸ਼ਾਰਾ : ਚੋਣ ਨਤੀਜਿਆਂ ਦਾ ਫ਼ੈਸਲਾ ਅੰਤ ਵਿਚ ਸਿਖਰਲੀ ਅਦਾਲਤ ਕਰੇਗੀ

ਵਾਸ਼ਿੰਗਟਨ, 6 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਸਿਰਫ 'ਅਸਲੀ ਵੋਟਾਂ' ਦੀ ਹੀ ਗਿਣਤੀ ਹੁੰਦੀ ਤਾਂ ਉਹ ਫਸਵੀਂ ਟੱਕਰ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਆਸਾਨੀ ਨਾਲ ਜਿੱਤ ਗਏ ਹੁੰਦੇ। ਵ੍ਹਾਈਟ ਹਾਊਸ ਵਿਚ ਵੀਰਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਸੰਕੇਤ ਦਿਤਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਫ਼ੈਸਲਾ ਅੰਤ ਵਿਚ ਸਿਖਰਲੀ ਅਦਾਲਤ ਵਿਚ ਹੋਵੇਗਾ ਕਿਉਂਕਿ ਉਨ੍ਹਾਂ ਨੇ ਚੋਣਾਂ ਵਿਚ ਕਥਿਤ ਧੋਖਾਧੜੀ ਵਿਰੁਧ ਵੱਡੇ ਪੱਧਰ 'ਤੇ ਮੁਕੱਦਮਾ ਦਰਜ ਕਰਵਾਉਣ ਦੀ ਯੋਜਨਾ ਬਣਾਈ ਹੈ। ਟਰੰਪ ਨੇ ਕਿਸੇ ਵਿਚ ਪੱਤਰਕਾਰ ਦੇ ਸਵਾਲ ਦਾ ਜਵਾਬ ਨਹੀਂ ਦਿਤਾ ਪਰ ਦੋਸ਼ ਲਗਾਇਆ ਕਿ ਡੈਮੋਕ੍ਰੇਟਿਕ ਪਾਰਟੀ ਧੋਖੇ ਨਾਲ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਜਿਤਣਾਂ ਚਾਹੁੰਦੀ ਹੈ। ਹਾਲਾਂਕਿ, ਉਨ੍ਹਾਂ ਨੇ ਅਪਣੇ ਦਾਅਵੇ ਦੇ ਸਮਰਥਨ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਇਸ ਵਿਚਾਲੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ. ਬਾਈਡਨ ਨੂੰ ਵੀਰਵਾਰ ਰਾਤ ਤਕ ਰਾਸ਼ਟਰਪਤੀ ਚੋਣ ਮੰਡਲ ਦੀਆਂ 253 ਵੋਟਾਂ ਹਾਸਲ ਹੋ ਚੁਕੀਆਂ ਸਨ। ਰਾਸ਼ਟਰਪਤੀ ਚੁਣੇ ਜਾਣ ਲਈ 538 ਮੈਂਬਰੀ ਚੋਣ ਮੰਡਲ ਵਿਚ 270 ਵੋਟਾਂ ਦੀ ਜ਼ਰੂਰਤ ਹੈ, ਜਿਨ੍ਹਾਂ ਵਿਚੋਂ 213 ਵੋਟਾਂ ਟਰੰਪ ਦੇ ਪੱਖ ਵਿਚ ਗਈਆਂ ਹਨ।  ਟਰੰਪ ਨੇ ਕਿਹਾ,''ਜੇਕਰ ਤੁਸੀ ਅਸਲੀ ਵੋਟਾਂ ਦੀ ਗਿਣਤੀ ਕਰਦੇ ਹੋ ਤਾਂ ਉਹ ਅਮਰੀਕਾ ਵਿਚ ਜਿੱਤ ਨੂੰ ਖੋਹਣ ਦੀ ਕੋਸ਼ਿਸ਼ ਕਰ ਸਕਦੇ ਹਨ।'' ਟਰੰਪ ਦਾ ਇਹ ਸੁਨੇਹਾ ਜਾਰਜੀਆ ਅਤੇ ਪੈਨਸਲਵੇਨੀਆਂ ਸੂਬਿਆਂ ਵਿਚ ਗਿਣਤੀ ਦੌਰਾਨ ਉਨ੍ਹਾਂ ਅਤੇ ਬਾਈਡਨ ਵਿਚਾਲੇ ਘੱਟ ਅੰਤਰ ਲਈ ਆਇਆ ਹੈ। (ਪੀਟੀਆਈ)