ਬੇਂਗਲੁਰੂ ਦੀ ਨਮਰਤਾ ਨੇ ਕਸ਼ਮੀਰ ’ਚ ਉਚਾਈ ’ਤੇ ਸਥਿਤ 50 ਝੀਲਾਂ ’ਤੇ ਚੜ੍ਹਾਈ ਕਰ ਕੇ ਬਣਾਇਆ ਅਨੋਖਾ

ਏਜੰਸੀ

ਖ਼ਬਰਾਂ, ਪੰਜਾਬ

ਬੇਂਗਲੁਰੂ ਦੀ ਨਮਰਤਾ ਨੇ ਕਸ਼ਮੀਰ ’ਚ ਉਚਾਈ ’ਤੇ ਸਥਿਤ 50 ਝੀਲਾਂ ’ਤੇ ਚੜ੍ਹਾਈ ਕਰ ਕੇ ਬਣਾਇਆ ਅਨੋਖਾ ਰੀਕਾਰਡ

image

ਸ਼੍ਰੀਨਗਰ, 7 ਨਵੰਬਰ : ਬੇਂਗਲੁਰੂ ਦੀ ਨਮਰਤਾ ਨੰਦੀਸ਼ ਨੇ ਗਠੀਆ ਤੋਂ ਪੀੜਤ ਹੋਣ ਦੇ ਬਾਵਜੂਦ 4 ਮਹੀਨੇ ਦੇ ਅੰਦਰ ਕਸ਼ਮੀਰ ਵਿਚ ਸਮੁੰਦਰ ਤਲ ਤੋਂ ਕਰੀਬ 10 ਹਜ਼ਾਰ ਫ਼ੁੱਟ ਦੀ ਉਚਾਈ ’ਤੇ ਸਥਿਤ 50 ਝੀਲਾਂ ਤਕ ਸਫ਼ਲਤਾਪੂਰਵਕ ਚੜ੍ਹਾਈ ਕਰਨ ਦਾ ਇਕ ਅਨੋਖਾ ਰਿਕਾਰਡ ਬਣਾਇਆ ਹੈ। ਇਸ ਖ਼ਾਸ ਉਪਲੱਬਧੀ ਨੂੰ ਲੈ ਕੇ ਨਮਰਤਾ ਨੂੰ ਹੁਣ ‘ਅਲਪਾਈਨ ਗਰਲ’ ਦੇ ਨਾਂ ਨਾਲ ਇਕ ਨਵੀਂ ਪਹਿਚਾਣ ਮਿਲੀ ਹੈ। 
  ਬੇਂਗਲੁਰੂ ਦੇ ਬੇਲਾਂਦਰ ਇਲਾਕੇ ਦੀ ਰਹਿਣ ਵਾਲੀ ਨਮਰਤਾ ਜ਼ਿਆਦਾ ਉਚਾਈ ਵਾਲੀ ਇਨ੍ਹਾਂ 50 ਝੀਲਾਂ ਤਕ ਚੜ੍ਹਾਈ ਕਰਨ ਵਾਲੀ ਪਹਿਲੀ ਮਹਿਲਾ ਹੈ। ਨਮਰਤਾ ਨੇ ਅਪਣੀ ਮੁਹਿੰਮ ਦੀ ਸ਼ੁਰੂਆਤ ਤੁਲੀਅਨ ਝੀਲ ਤੋਂ ਕੀਤੀ, ਜੋ ਦਖਣੀ ਕਸ਼ਮੀਰ ਦੇ ਪਹਿਲਗਾਮ ਖੇਤਰ ਵਿਚ ਪੀਰ ਪੰਜਾਲ ਅਤੇ ਜਾਂਸਕਰ ਪਰਬਤ ਲੜੀਆਂ ਵਿਚਾਲੇ ਸਥਿਤ ਹੈ। ਉਨ੍ਹਾਂ ਨੇ ਅਨੰਤਨਾਗ-ਕਿਸ਼ਤਵਾੜ ਖੇਤਰ ਦੇ ਪਹਾੜੀ ਖੇਤਰ ਵਿਚ ਸ਼ਿਲਸਰ ਝੀਲ ਨਾਲ ਅਪਣੀ ਇਹ ਸ਼ਾਨਦਾਰ ਮੁਹਿੰਮ ਖ਼ਤਮ ਕੀਤੀ। ਅਲਪਾਈਨ (ਪਹਾੜੀ) ਝੀਲਾਂ ਸਮੁੰਦਰ ਤਲ ਤੋਂ 10 ਹਜ਼ਾਰ ਫ਼ੁੱਟ ਦੀ ਉਚਾਈ ’ਤੇ ਸਥਿਤ ਹੁੰਦੀਆਂ ਹਨ। 
  ਨਮਰਤਾ ਨੇ ਅਪਣੀ ਇਸ ਉਪਲੱਬਧੀ ਬਾਰੇ ਪੀਟੀਆਈ ਨੂੰ ਕਿਹਾ ਕਿ ਕੁੱਝ ਵੀ ਪਹਿਲਾਂ ਤੋਂ ਤੈਅ ਨਹੀਂ ਸੀ। ਇਹ ਸੱਭ ਮੇਰੇ ਪਤੀ ਅਭਿਸ਼ੇਕ ਦੇ ਵਿਚਾਰ ਤੋਂ ਸ਼ੁਰੂ ਹੋਇਆ, ਜੋ ਪਿਛਲੀ ਸਰਦੀਆਂ ਵਿਚ ਸ਼੍ਰੀਨਗਰ ਗਏ ਸਨ। ਉਹ ਜੰਮੀ ਹੋਈ ਡਲ ਝੀਲ ਵੇਖਣਾ ਚਾਹੁੰਦੇ ਸਨ। ਜੋੜੇ ਨੇ 26 ਜਨਵਰੀ ਨੂੰ ਕਸ਼ਮੀਰ ਘਾਟੀ ਦੀ ਯਾਤਰਾ ਸ਼ੁਰੂ ਕੀਤੀ ਅਤੇ ਇਕ ਸਥਾਨਕ ਹੋਟਲ ਵਿਚ ਠਹਿਰੇ। ਨਮਰਤਾ ਨੇ ਕਿਹਾ, ‘‘ਮੈਂ ਇਸ ਮੁਹਿੰਮ ਲਈ ਅਪਣੀ ਪੂਰੀ ਤਿਆਰੀ ਕੀਤੀ ਅਤੇ ਅਪਣੇ ਜਨਮਦਿਨ ਦੇ ਤੋਹਫ਼ੇ ਵਜੋਂ ਇਸ ਮੌਸਮ ਦੌਰਾਨ 33 ਝੀਲਾਂ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ ਸੀ।’’ ਉਹ ਇਸੇ ਸਾਲ 33 ਸਾਲ ਦੀ ਹੋਈ ਹੈ। ਨਰਮਤਾ ਇਕ ਸਾਫ਼ਟਵੇਅਰ ਕੰਪਨੀ ਵਿਚ ਮਨੁੱਖੀ ਸਰੋਤ ਮੈਨੇਜਰ ਵਜੋਂ ਕੰਮ ਕਰਦੀ ਹੈ। ਨਮਰਤਾ ਇਸ ਸਾਲ ਜਨਵਰੀ ’ਚ ਅਪਣੇ ਪਤੀ ਨਾਲ ਘਾਟੀ ’ਚ ਆਈ ਸੀ। ਉਸ ਲਈ ਕਸ਼ਮੀਰ ਆਉਣਾ ਇਕ ਸੁਫ਼ਨੇ ਦੇ ਪੂਰੇ ਹੋਣ ਵਰਗਾ ਸੀ। ਨਮਰਤਾ ਨੂੰ ਟ੍ਰੈਕਿੰਗ ਦਾ ਬਹੁਤ ਸ਼ਂੌਕ ਹੈ। (ਏਜੰਸੀ)


ਉਸਨੇ ਕਸ਼ਮੀਰ ਦੀਆਂ ਅਲਪਾਈਨ ਝੀਲਾਂ ’ਤੇ ਸੈਰ ਕਰਨ ਦੀ ਯੋਜਨਾ ਬਣਾਈ ਸੀ। ਹੁਣ ਤਕ ਉਹ 50 ਅਲਪਾਈਨ ਝੀਲਾਂ ਦਾ ਦੌਰਾ ਕਰ ਚੁੱਕੀ ਹੈ।     (ਏਜੰਸੀ)