ਬਰਗਾੜੀ ਮੋਰਚੇ ਦੇ 127ਵੇਂ ਜਥੇ ’ਚ ਸ਼ਾਮਲ ਪੰਜ ਸਿੰਘਾਂ ਨੇ ਨਾਹਰੇਬਾਜ਼ੀ ਕਰਦਿਆਂ ਦਿਤੀ ਗਿ੍ਰਫ਼ਤਾਰੀ

ਏਜੰਸੀ

ਖ਼ਬਰਾਂ, ਪੰਜਾਬ

ਬਰਗਾੜੀ ਮੋਰਚੇ ਦੇ 127ਵੇਂ ਜਥੇ ’ਚ ਸ਼ਾਮਲ ਪੰਜ ਸਿੰਘਾਂ ਨੇ ਨਾਹਰੇਬਾਜ਼ੀ ਕਰਦਿਆਂ ਦਿਤੀ ਗਿ੍ਰਫ਼ਤਾਰੀ

image

ਕੋਟਕਪੂਰਾ, 7 ਨਵੰਬਰ (ਗੁਰਿੰਦਰ ਸਿੰਘ) : ਅਸੀਂ ਖ਼ੁਦ ਹੀ ਅਪਣੇ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਲਈ ਚਿੰਤਤ ਨਹੀਂ, ਕਿਉਂਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬੀਤੀ 1 ਜੁਲਾਈ ਤੋਂ ਅਕਾਲੀ ਦਲ ਅੰਮ੍ਰਿਤਸਰ ਵਲੋਂ ਸ਼ੁਰੂ ਕੀਤੇ ਮੋਰਚੇ ਤੋਂ ਕਈ ਪੰਥਕ ਜਥੇਬੰਦੀਆਂ ਕਿਨਾਰਾ ਕਰ ਰਹੀਆਂ ਹਨ, ਜਦਕਿ ਇਹ ਮਸਲਾ ਸਮੁੱਚੀ ਸਿੱਖ ਕੌਮ ਅਤੇ ਪੰਥ ਦਾ ਸਾਂਝਾ ਮਸਲਾ ਹੈ। 
ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਇਨਸਾਫ਼ ਮੋਰਚੇ ਦੇ 130ਵੇਂ ਦਿਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਸਿਆ ਕਿ ਅੱਜ 127ਵੇਂ ਜੱਥੇ ਵਿਚ ਸ਼ਾਮਲ ਜ਼ਿਲ੍ਹਾ ਸੰਗਰੂਰ ਦੇ 5 ਸਿੰਘਾਂ ਸ਼ਾਹਬਾਜ਼ ਸਿੰਘ ਡਸਕਾ, ਹਰਭਾਗ ਸਿੰਘ, ਮੱਘਰ ਸਿੰਘ, ਮਨਦੀਪ ਸਿੰਘ ਅਤੇ ਸੰਜੀਵ ਸਿੰਘ ਦਾ ਨਾਮ ਵੀ ਇਤਿਹਾਸ ਦੇ ਉਨਾਂ ਪੰਨਿਆਂ ਵਿਚ ਦਰਜ ਹੋ ਗਿਆ ਹੈ, ਜਿਸ ਤੋਂ ਉਕਤ ਸਿੰਘਾਂ ਦੀਆਂ ਕਈ ਪੁਸ਼ਤਾਂ ਪ੍ਰੇਰਨਾ ਵੀ ਲੈਣਗੀਆਂ ਅਤੇ ਮਾਣ ਵੀ ਮਹਿਸੂਸ ਕਰਨਗੀਆਂ। ਉਨ੍ਹਾਂ ਦਸਿਆ ਕਿ ਉਕਤਾਨ ਸਿੰਘਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਹੋਈ ਤੇ ਅਰਦਾਸ ਬੇਨਤੀ ਕਰਨ ਉਪਰੰਤ ਸੰਗਤਾਂ ਨੇ ਕਾਫ਼ਲੇ ਦੇ ਰੂਪ ਵਿਚ ਰੋਸ ਮਾਰਚ ਕਰਦਿਆਂ ਮੋਰਚੇ ਦੇ ਸਥਾਨ ਨੇੜੇ ਬਰਗਾੜੀ ਵਿਖੇ ਪਹਿਲਾਂ ਇਨਸਾਫ਼ ਸਬੰਧੀ ਨਾਹਰੇਬਾਜ਼ੀ ਕੀਤੀ ਤੇ ਫਿਰ ਉਕਤ ਸਿੰਘਾਂ ਨੇ ਖ਼ੁਦ ਨੂੰ ਗਿ੍ਰਫ਼ਤਾਰੀ ਲਈ ਪੇਸ਼ ਕੀਤਾ।