PPS ਮਨਦੀਪ ਸਿੰਘ ਜਲੰਧਰ 'ਚ ਬਤੌਰ AIG ਐਨਆਰਆਈ ਤੈਨਾਤ

ਏਜੰਸੀ

ਖ਼ਬਰਾਂ, ਪੰਜਾਬ

ਏ.ਆਈ.ਜੀ NRI ਦੇ ਅਧਿਕਾਰ ਖੇਤਰ ਵਿਚ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਜ਼ਿਲ੍ਹੇ ਆਉਂਦੇ ਹਨ।

PPS Mandeep Singh

ਜਲੰਧਰ : ਪੰਜਾਬ ਪੁਲਿਸ 'ਚ ਅੱਜ ਸ਼ਾਮ ਹੋਏ ਤਬਾਦਲਿਆਂ 'ਚ ਜ਼ਿਲ੍ਹਾ ਹੁਸ਼ਿਆਰਪੁਰ 'ਚ ਬਤੌਰ ਐੱਸ.ਪੀ. ਹੈੱਡਕੁਆਰਟਰ ਵਿਖੇ ਤੈਨਾਤ ਸੀਨੀਅਰ ਪੀ.ਪੀ.ਐਸ. ਅਧਿਕਾਰੀ ਮਨਦੀਪ ਸਿੰਘ ਨੂੰ AIG ਐਨ.ਆਰ.ਆਈ.  ਤੈਨਾਤ ਕੀਤਾ ਗਿਆ ਹੈ। ਏ.ਆਈ.ਜੀ NRI ਦੇ ਅਧਿਕਾਰ ਖੇਤਰ ਵਿਚ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਜ਼ਿਲ੍ਹੇ ਆਉਂਦੇ ਹਨ।

ਦੱਸ ਦੇਈਏ ਕਿ AIG ਮਨਦੀਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਹੁਸ਼ਿਆਰਪੁਰ 'ਚ ਤੈਨਾਤ ਸਨ। ਮਨਦੀਪ ਸਿੰਘ ਨੇ ਕੁਝ ਮਹੀਨੇ ਪਹਿਲਾਂ 100 ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਲਈ ਐਸਐਸਪੀ ਵਜੋਂ ਕੰਮ ਕੀਤਾ ਸੀ। ਨਵਜੋਤ ਮਾਹਲ ਦੀ ਟੀਮ ਵਿਚ ਅਹਿਮ ਭੂਮਿਕਾ ਨਿਭਾਈ। ਅੱਜ ਸ਼ਾਮ ਜਲੰਧਰ ਵਿਚ ਏ.ਆਈ.ਜੀ. NRI ਤੈਨਾਤ ਕੀਤੇ ਗਏ ਮਨਦੀਪ ਸਿੰਘ ਜਲੰਧਰ ਵਿੱਚ ਐਸ.ਐਚ.ਓ., ਡੀ.ਐਸ.ਪੀ., ਐਸ.ਪੀ. ਆਦਿ ਵੱਖ-ਵੱਖ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਹਨ।