ਸਿਮਰਨਜੀਤ ਮਾਨ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਮਨ ਸ਼ਾਂਤੀ ਭੰਗ ਕਰਨ ਦਾ ਲਗਾਇਆ ਦੋਸ਼  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਸੰਗਤ ਨੇ ਪਾਇਲ ਥਾਣੇ ਦਾ ਕੀਤਾ ਘਿਰਾਉ, ਜਤਾਇਆ ਰੋਸ

Khanna police arrested Emaan Singh Maan

ਖੰਨਾ : ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਈਮਾਨ ਸਿੰਘ ਮਾਨ ਨੂੰ ਪਾਇਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਜਿਸ ਦੇ ਵਿਰੋਧ ਵਿਚ ਪਾਇਲ ਥਾਣੇ ਬਾਹਰ ਸਿੱਖ ਸੰਗਤ ਨੇ ਰੋਸ ਜਤਾਇਆ। ਥਾਣੇ ਦਾ ਘਿਰਾਉ ਕਰਦੇ ਨਾਅਰੇਬਾਜ਼ੀ ਕੀਤੀ ਗਈ।

ਜਾਣਕਾਰੀ ਅਨੁਸਾਰ ਘੁਡਾਣੀ ਕਲਾਂ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨਾਲ ਸੰਗਤਾਂ ਦੇ ਚੱਲ ਰਹੇ ਵਿਵਾਦ ਸਬੰਧੀ ਈਮਾਨ ਸਿੰਘ ਮਾਨ ਗੁਰੂ ਘਰ ਗੱਲਬਾਤ ਕਰਨ ਗਏ ਸੀ। ਉਥੇ ਪਹਿਲਾਂ ਹੀ ਮੌਜੂਦ ਪੁਲਿਸ ਵਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਈਮਾਨ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਅਮਨ ਸ਼ਾਂਤੀ ਭੰਗ ਕੀਤੀ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।