ਅਨਿਲ ਅਰੋੜਾ ਦੀ ਗਿ੍ਰਫ਼ਤਾਰੀ ਤਕ

ਏਜੰਸੀ

ਖ਼ਬਰਾਂ, ਪੰਜਾਬ

ਅਨਿਲ ਅਰੋੜਾ ਦੀ ਗਿ੍ਰਫ਼ਤਾਰੀ ਤਕ

image

ਲੁਧਿਆਣਾ, 7 ਨਵੰਬਰ (ਆਰ.ਪੀ.ਸਿੰਘ): ਬਾਬੇ ਨਾਨਕ ਵਿਰੁਧ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਅਨਿਲ ਅਰੋੜਾ ਨੂੰ ਹੁਣ ਤਕ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਥਾਨਕ ਭਾਰਤ ਨਗਰ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰੋਸ ਧਰਨੇ ਦੀ ਅਗਵਾਈ ਕਰ ਰਹੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਬਾਬੇ ਨਾਨਕ ਵਿਰੁਧ ਭੱਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਹੁਣ ਤਕ ਗਿ੍ਰਫ਼ਤਾਰ ਨਾ ਕਰਨਾ ਸਿੱਧੇ ਰੂਪ ਵਿਚ ਸਿੱਖ ਭਾਈਚਾਰੇ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਦੀ ਪੁਸ਼ਤ ਪਨਾਹੀ ਕਰਨਾ ਹੈ ਜਿਸ ਨੂੰ ਹੁਣ ਸਮੂਹ ਸਿੱਖ ਜਥੇਬੰਦੀਆਂ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਨਗੀਆਂ। 
ਜਥੇਦਾਰ ਨਿਮਾਣਾ ਨੇ ਕਿਹਾ ਕਿ ਲੰਮਾ ਸਮਾਂ ਬੀਤਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਵਿਰੁਧ ਅਪਮਾਨਜਨਕ ਤੇ ਗ਼ੈਰ ਇਖ਼ਲਾਕੀ ਅਪਸ਼ਬਦ ਬੋਲਣ ਵਾਲੇ ਦੋਸ਼ੀ ਅਨਿਲ ਅਰੋੜਾ ਨੂੰ ਗਿ੍ਰਫ਼ਤਾਰ ਨਾ ਕਰਨਾ ਸਿੱਖਾਂ ਦੇ ਜਜ਼ਬਾਤਾਂ ਨੂੰ ਕੁਰੇਦਣ ਵਾਲੀ ਕੋਝੀ ਸੋਚ ਹੈ ਜਿਸ ਵਿਰੁਧ ਹੁਣ ਸਮੁੱਚੇ ਪੰਜਾਬ ਅੰਦਰ ਸਿੱਖ ਸੰਗਤਾਂ ਖੁਲ੍ਹ ਕੇ ਮੈਦਾਨ ਵਿਚ ਨਿਤਰਣਗੀਆ। ਇਸ ਮੌਕੇ ਨਿਹੰਗ ਪ੍ਰਦੀਪ ਸਿੰਘ ਇਆਲੀ, ਭਾਈ ਭਵਨਦੀਪ ਸਿੰਘ, ਗੁਰਪ੍ਰੀਤ ਸਿੰਘ ਜਮਾਲਪੂਰੀ, ਜਰਨੈਲ ਸਿੰਘ ਬੈਂਸ, ਬਿੱਟਾ ਗਿਲਾਂ, ਸੰਗਾਰਾ ਦਾਦ, ਬਾਪੂ ਬਲਕੌਰ ਸਿੰਘ, ਕੰਵਲਪ੍ਰੀਤ ਸਿੰਘ, ਕੁਲਦੀਪ ਸਿੰਘ ਲਾਂਬਾ, ਜਗਜੀਤ ਸਿੰਘ, ਸਮਸੇਰ ਸਿੰਘ ਪਰਵਾਨਾ, ਹਰਵਿੰਦਰ ਸਿੰਘ ਰਵੀ, ਜਗਵੀਰ ਸਿੰਘ, ਭਾਈ ਹਰਭਜਨ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।