ਬੁਢਾਪਾ ਪੈਨਸ਼ਨ ਲੈ ਰਹੇ NRI's 'ਤੇ ਪੰਜਾਬ ਸਰਕਾਰ ਸਖ਼ਤ, ਕੀਤੀ ਪੈਨਸ਼ਨ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ 5 ਸਾਲਾਂ ਦੇ ਦੌਰਾਨ 17 ਲੱਖ ਬਜ਼ੁਰਗ ਵੱਧ ਗਏ ਹਨ।

Punjab government is strict on NRIs taking old age pension

 

ਮੁਹਾਲੀ: ਫ਼ਰਜ਼ੀ ਪੈਨਸ਼ਨ ਘੁਟਾਲੇ ਦਾ ਮਾਮਲਾ ਇੰਨ ਦਿਨਾਂ ਕਾਫੀ ਸੁਰਖੀਆਂ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘੁਟਾਲੇ ਨੂੰ ਉਜਾਗਰ ਕਰਨ ਲਈ ਵਿਭਾਗ ਦੀ ਤਾਰੀਫ਼ ਕੀਤੀ ਹੈ। ਦਰਅਸਲ ਇਹ ਮਾਮਲਾ ਉਸ ਸਮੇਂ ਸਰਕਾਰ ਦੇ ਧਿਆਨ ਵਿਚ ਆਇਆ ਜਦੋਂ ਪੈਨਸ਼ਨ ਧਾਰਕਾਂ ਦੇ ਅੰਕੜੇ ਦੇਖੇ ਗਏ। ਇਹਨਾਂ ਅੰਕੜਿਆਂ ਵਿਚ ਪਾਇਆ ਗਿਆ ਕਿ ਪਿਛਲੇ 5 ਸਾਲਾਂ ਦੇ ਦੌਰਾਨ 17 ਲੱਖ ਬਜ਼ੁਰਗ ਵੱਧ ਗਏ ਹਨ।

ਬਜ਼ੁਰਗਾਂ ਦੀ ਇੰਨੀ ਸੰਖਿਆਂ ਵੱਧ ਜਾਣਾ ਸਰਕਾਰ ਨੂੰ ਖਟਕ ਰਿਹਾ ਸੀ। ਕਿ ਅਚਾਨਕ ਪੰਜਾਬ ਵਿਚ ਇੰਨੇ ਲੋਕ ਕਿਵੇਂ ਬਜ਼ੁਰਗ ਹੋ ਰਹੇ ਹਨ?  ਉਸ ਤੋਂ ਬਾਅਦ ਆਂਗਨਵਾੜੀ ਵਰਕਰਾਂ ਦੀ ਸਹਾਇਤਾ ਨਾਲ ਡੋਰ ਟੂ ਡੋਰ ਸਰਵੇ ਕਰਵਾਇਆ ਗਿਆ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਗਈ, ਜਿਸ ਵਿਚ ਸੱਚ ਸਾਹਮਣੇ ਆ ਗਿਆ। ਇਸ ਤੋਂ ਬਾਅਦ ਫ਼ਰਜ਼ੀ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ। ਇਸ ਪਹਿਲ ਵਿਚ ਪੰਜਾਬ ਸਰਕਾਰ ਨੂੰ ਅੱਜ ਕਰਬੀ 14 ਕਰੋੜ ਰੁਪਏ ਪ੍ਰਤੀ ਮਹੀਨਾ ਬੱਚਤ ਹੋ ਰਹੀ ਹੈ