ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਫਰਵਰੀ ਵਿਚ ਹੋਣਾ ਸੀ ਜਤਿੰਦਰ ਸਿੰਘ ਦਾ ਵਿਆਹ
late Jatinder Singh
ਤਰਨਤਾਰਨ : ਪਿੰਡ ਮਾਨੋਚਾਹਲ ਦੇ ਵਸਨੀਕ ਜਤਿੰਦਰ ਸਿੰਘ ਗੋਲਾ ਪਹਿਲਵਾਨ ਨਾਮਕ ਨੌਜਵਾਨ ਦੀ ਸੋਮਵਾਰ ਨੂੰ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ 2015 ਵਿੱਚ ਗੋਲਾ ਪਹਿਲਵਾਨ ਅਮਰੀਕਾ ਗਿਆ ਸੀ ਅਤੇ ਉਥੇ ਉਸ ਨੂੰ ਪੀ.ਆਰ.ਮਿੱਲ ਗਈ ਸੀ। ਇਸ ਬਾਰੇ ਗੱਲਬਾਤ ਕਰਦਿਆਂ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀ.ਆਰ.ਹੋਣ ਉਪਰੰਤ ਪਰਿਵਾਰ ਵੱਲੋਂ ਗੋਲਾ ਪਹਿਲਵਾਨ ਦੀ ਮੰਗਣੀ ਕੀਤੀ ਗਈ। ਫਰਵਰੀ ਮਹੀਨੇ ਵਿੱਚ ਵਿਆਹ ਤੈਅ ਹੋਇਆ ਸੀ।
ਜਿਸ ਕਾਰਨ ਗੋਲਾ ਪਹਿਲਵਾਨ ਨੇ ਜਨਵਰੀ ਮਹੀਨੇ ਵਿੱਚ ਆਪਣੇ ਪਿੰਡ ਪਹੁੰਚਣ ਸੀ ਕਿ ਪਰਿਵਾਰ ਨੂੰ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ। ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣ ਗਿਆ। ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੋਲਾ ਪਹਿਲਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।