ਪੰਜਾਬ ਵੱਲੋਂ 7 ਤੋਂ 9 ਨਵੰਬਰ ਤੱਕ ਮਨਾਈ ਜਾ ਰਹੀ “ਜਲ ਦੀਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੁਮੈਨ” ਮੁਹਿੰਮ

ਏਜੰਸੀ

ਖ਼ਬਰਾਂ, ਪੰਜਾਬ

ਇਸ ਮੁਹਿੰਮ ਵਲੋਂ ਵੁਮੈਨ ਸੈਲਫ ਹੈਲਪ ਗਰੁੱਪਸ ਵਲੋਂ ਲਿਖੇ  ਲੇਖ ਅਤੇ ਯਾਦਗਾਰੀ ਚਿੰਨ੍ਹਾਂ ਰਾਹੀਂ ਔਰਤਾਂ ਦੀ ਭਾਗੀਦਾਰ ਵਧਾਉਣ ’ਤੇ ਜੋਰ ਦਿੱਤਾ ਜਾਵੇਗਾ।

"Jal Diwali-Women for Water, Water for Women" Campaign being celebrated by Punjab from November 7 to 9

ਚੰਡੀਗੜ੍ਹ : ਪੰਜਾਬ ਰਾਜ ਵਲੋਂ ਭਾਰਤ ਸਰਕਾਰ  ਦੀਆਂ ਅਟਲ ਮਿਸ਼ਨ ਫਾਰ ਰੈਜੂਵਿਨੇਸ਼ਨ ਐਂਡ ਅਰਬਨ ਟਰਾਂਸਫੋਰਮੇਸ਼ਨ (ਅਮਰੂਤ)  ਅਤੇ ਨੈਸ਼ਨਲ ਅਰਬਨ ਲਾਈਵਹੁਡ ਮਿਸ਼ਨ (ਨੂਲਮ)  ਪ੍ਰਮੁੱਖ ਸਕੀਮਾਂ ਅਧੀਨ “ਜਲ ਦੀਵਾਲੀ-ਵੁਮੈਨ ਫਾਰ ਵਾਟਰ , ਵਾਟਰ ਫਾਰ ਵੁਮੈਨ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਮਿਤੀ 7 ਤੋਂ 9 ਨਵੰਬਰ, 2023 ਤੱਕ “ਜਲ-ਦੀਵਾਲੀ”ਮਨਾਈ ਜਾਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜਲ-ਦੀਵਾਲੀ ਮੁਹਿੰਮ ਦੇ ਪਹਿਲੇ ਗੇੜ ਵਿੱਚ ਪੰਜਾਬ ਰਾਜ ਦੇ 10  ਵਾਟਰ ਟਰੀਟਮੈਂਟ ਪਲਾਂਟਾਂ ਨੂੰ ਵੁਮੈਨ ਸੈਲਫ ਹੈਲਪ ਗਰੁੱਪਾਂ ਦੇ ਦੌਰੇ ਲਈ ਚੁਣਿਆ ਹੈ ਤਾਂ ਜੋ ਉਨ੍ਹਾਂ ਨੂੰ ਵਾਟਰ ਟਰੀਟਮੈਂਟ ਪਲਾਂਟ ਅਤੇ ਵਾਟਰ ਟੈਸਟਿੰਗ ਸਹੂਲਤਾਂ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ ਜਾਵੇਗਾ।

ਇਸ ਮੁਹਿੰਮ ਵਲੋਂ ਵੁਮੈਨ ਸੈਲਫ ਹੈਲਪ ਗਰੁੱਪਸ ਵਲੋਂ ਲਿਖੇ  ਲੇਖ ਅਤੇ ਯਾਦਗਾਰੀ ਚਿੰਨ੍ਹਾਂ ਰਾਹੀਂ ਔਰਤਾਂ ਦੀ ਭਾਗੀਦਾਰ ਵਧਾਉਣ ’ਤੇ ਜੋਰ ਦਿੱਤਾ ਜਾਵੇਗਾ। ‘ਅਮਰੂਤ’ ਅਤੇ ‘ਨੂਲਮ’ ਸਕੀਮ ਨਾਲ ਸਬੰਧਤ ਸੂਬਾ ਪੱਧਰੀ ਅਤੇ ਸ਼ਹਿਰ ਪਧੱਰੀ ਅਧਿਕਾਰੀਆਂ ਵਲੋਂ ਇਹ ਦੌਰੇ ਕੀਤੇ ਜਾਣਗੇ।

ਜਲ-ਦੀਵਾਲੀ ਦੇ ਪਹਿਲੇ ਦਿਨ ਵਿਖੇ ਨਗਰ ਨਿਗਮ, ਬਠਿੰਡਾ ਦੀ ਟੀਮ ਵਲੋਂ ਬਠਿੰਡਾ ਦੇ 1.5 ਐਮ.ਜੀ.ਡੀ ਵਾਟਰ ਟਰੀਟਮੈਂਟ ਪਲਾਂਟ ਤੇ ਸ਼ਹਿਰ ਦੀਆਂ 30 ਔਰਤਾਂ ਦਾ ਨੀਲੇ ਰੰਗ ਦੀ ਪੌਸ਼ਾਕ ਵਿੱਚ ਦੌਰਾ ਕਰਵਾਇਆ ਗਿਆ। ਇਹਨਾਂ ਔਰਤਾਂ ਨੂੰ ਵਾਟਰ ਟਰੀਟਮੈਂਟ ਦੀ ਕਾਰਜਵਿੱਧੀ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਘਰਾਂ ਤੱਕ ਸਾਫ ਤੇ ਸਵੱਛ ਪਾਣੀ ਉਪਬਲਧ ਕਰਵਾਉਣ ਦੇ ਤਰਤੀਬਾਰ ਢੰਗ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਵਾਟਰ ਟੈਸਟਿੰਗ ਪ੍ਰੋਟੋਕੋਲ ਬਾਰੇ ਵੀ ਜਾਣੂ ਕਰਵਾਇਆ ਗਿਆ।

ਦੌਰਾ ਕਰਨ ਵਾਲੀਆਂ ਔਰਤਾਂ ਨੂੰ ਨੀਲੇ ਬੈੱਗ, ਪਾਣੀ ਦੀ ਬੋਤਲਾਂ ਅਤੇ ਗਿਲਾਸ ਤੋਹਫ਼ੇ ਵਜੋਂ ਵੰਡੇ ਗਏ ਅਤੇ ਇਸ ਨੇਕ ਕਾਰਜ ਵਿੱਚ ਅੱਗੇ ਆਉਣ ਲਈ ਉਹਨਾਂ ਦੇ ਧੰਨਵਾਦ ਵਜੋਂ ਖਾਧ-ਪਦਾਰਥ (ਰਿਫਰੇਸ਼ਮੈਂਟਸ) ਦਾ ਪ੍ਰਬੰਧ ਵੀ ਕੀਤਾ ਗਿਆ।