Lakha Sidhana Arrest News: ਲੱਖਾ ਸਿਧਾਣਾ ਨੂੰ ਘੜੀਸ ਕੇ ਲੈ ਗਈ ਪੁਲਿਸ, ਪੁਲਿਸ ਨੇ ਚਾਰੇ ਪਾਸਿਓਂ ਘੇਰਿਆ, ਵੀਡੀਓ
ਪੁਲਿਸ ਨੇ ਲੱਖਾ ਸਿਧਾਣਾ ਨੂੰ ਖਿੱਚ ਕੇ ਬੱਸ ਵਿਚ ਬਿਠਾਇਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ
Lakha Sidhana Arrest News
Lakha Sidhana Arrest News Today: ਸਥਾਨਕ ਹਲਕੇ ਵਿਚ ਲੱਖਾ ਸਿਧਾਣਾ ਸਮੇਤ ਪ੍ਰਦਰਸ਼ਨ ਕਰ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਲੱਖਾ ਸਿਧਾਣਾ ਨੂੰ ਖਿੱਚ ਕੇ ਬੱਸ ਵਿਚ ਬਿਠਾਇਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ, ਰਾਮਪੁਰਾ ਫੂਲ ਦੇ ਸਕੂਲ ‘ਚ ਬੱਚਿਆਂ ਨੇ ਪੰਜਾਬੀ ਭਾਸ਼ਾ ਬੋਲਣ ਅਤੇ ਕੜਾ ਪਹਿਨਣ ‘ਤੇ ਪਾਬੰਦੀ ਲਗਾਉਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਬੱਚਿਆਂ ਅਤੇ ਮਾਪਿਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਦੋਸ਼ ਲੱਗ ਰਹੇ ਹਨ ਕਿ ਨਵੇਂ ਪ੍ਰਿੰਸੀਪਲ ਦੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਨੂੰ ਲੈ ਕੇ ਹੀ ਅੱਜ ਪ੍ਰਦਰਸ਼ਨ ਹੋ ਰਿਹਾ ਸੀ ਜਿਸ ਦੌਰਾਨ ਲੱਖਾ ਸਿਧਾਣਾ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
(For more news apart from Lakha Sidhana Arrest News, stay tuned to Rozana Spokesman).