NIA Raid At Batala: ਬਟਾਲਾ ਵਿਚ NIA ਦੀ ਰੇਡ; ਘਰ ਦੀਆਂ ਕੰਧਾਂ ਟੱਪ ਕੇ ਵੜੀ ਅੰਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਊਂਟਸ ਦਾ ਕੰਮ ਕਰਦੇ ਨੌਜਵਾਨ ਦੇ ਘਰ ਮਾਰਿਆ ਛਾਪਾ

NIA Raid At Batala

NIA Raid At Batala: ਰਦਾਸਪੁਰ: ਐਨਆਈਏ ਦੀ ਟੀਮ ਨੇ ਬਟਾਲਾ ਵਿਚ ਰੋਹਿਤ ਗਰੋਵਰ ਨਾਂਅ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ, ਜੋ ਕਿ ਅਕਾਊਂਟਸ ਦਾ ਕੰਮ ਕਰਦਾ ਹੈ। ਦਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਘਰ ਦੀ ਕੰਧ ਟੱਪ ਕੇ ਅੰਦਰ ਜਾ ਕੇ ਛਾਪਾ ਮਾਰਿਆ। ਸੂਤਰਾਂ ਅਨੁਸਾਰ ਇਸ ਦੌਰਾਨ ਰੋਹਿਤ ਘਰ 'ਚ ਨਹੀਂ ਮਿਲਿਆ ਸਿਰਫ਼ ਉਸ ਦੇ ਮਾਤਾ-ਪਿਤਾ ਮੌਜੂਦ ਸਨ।

ਰੋਹਿਤ ਦਾ ਫ਼ੋਨ ਵੀ ਘਰ ਵਿਚ ਹੀ ਪਿਆ ਮਿਲਿਆ। ਸੂਤਰਾਂ ਅਨੁਸਾਰ ਟੀਮ ਨੇ 2 ਤੋਂ 2.5 ਘੰਟੇ ਤਕ ਛਾਪੇਮਾਰੀ ਕੀਤੀ। ਇਸ ਤੋਂ ਬਾਅਦ ਟੀਮ ਰੋਹਿਤ ਦੇ ਪਿਤਾ ਤੋਂ ਪੁਛਗਿਛ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਨੇ 5 ਮਹੀਨੇ ਪਹਿਲਾਂ ਰੋਹਿਤ ਨੂੰ ਪੁਛਗਿਛ ਲਈ ਬੁਲਾਇਆ ਸੀ।