Mohali ਦੇ ਫੇਜ਼-ਸੱਤ ਵਿਚ ਦੇਰ ਰਾਤ ਇਕ ਘਰ ਦੇ ਬਾਹਰ ਚੱਲੀਆਂ ਗੋਲੀਆਂ
35 ਦੇ ਕਰੀਬ ਹੋਈ ਰਾਊਂਡ ਫ਼ਾਇਰਿੰਗ, ਮਾਮਲੇ ਦੀ ਜਾਂਚ ਜਾਰੀ
Gunshots Fired Outside a House in Mohali's Phase 7 Late at Night Latest News in Punjabi ਮੋਹਾਲੀ : ਮੋਹਾਲੀ ਦੇ ਫੇਜ਼-ਸੱਤ ਵਿਚ ਦੇਰ ਰਾਤ ਇਕ ਘਰ ਦੇ ਬਾਹਰ ਗੋਲੀਆਂ ਚੱਲੀਆਂ। ਜਿਸ ਵਿਚ ਬਦਮਾਸ਼ਾਂ ਨੇ 35 ਦੇ ਕਰੀਬ ਰਾਊਂਡ ਫ਼ਾਇਰਿੰਗ ਕੀਤੀ।
ਜਾਣਕਾਰੀ ਅਨੁਸਾਰ ਆਈਟੀ ਸਿਟੀ ਕੰਪਨੀ ਵਿਚ ਕੰਮ ਕਰਨ ਵਾਲੇ ਅਮਨ ਨੇ ਦਸਿਆ ਕਿ ਰਾਤ 12:30 ਵਜੇ ਦੇ ਕਰੀਬ 35 ਦੇ ਕਰੀਬ ਰਾਊਂਡ ਫਾਇਰਿੰਗ ਹੋਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਰੀਗੇਸ਼ਨ ਡਿਪਾਰਟਮੈਂਟ ਵਿਚੋਂ ਰਿਟਾਇਰ ਹੋਏ ਹਨ ਅਤੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਅਤੇ ਨਾ ਹੀ ਸਾਨੂੰ ਕੋਈ ਫਰੌਤੀ ਦੀ ਕਾਲ ਆਈ ਹੈ।
ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਤੋੜ ਦਿਤੀਆਂ
ਦੱਸ ਦਈਏ ਕਿ ਸੀ.ਸੀ.ਟੀ.ਵੀ. ਵਿਚ ਦੋ ਸ਼ਖ਼ਸ ਘਰ ਦੇ ਬਾਹਰ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ ਜੋ ਕਿ ਇਕ ਮੋਟਰਸਾਈਕਲ ਤੇ ਪਹਿਲਾਂ ਰੇਕੀ ਕਰਦੇ ਹਨ ਫਿਰ ਘਰ ਦੇ ਬਾਹਰ ਖੜ੍ਹੇ ਹੋ ਕੇ ਫ਼ਾਇਰਿੰਗ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ। ਮੌਕੇ ’ਤੇ ਪੁਲਿਸ ਨੂੰ ਬੁਲਾ ਕੇ ਸੂਚਨਾ ਦੇ ਦਿਤੀ ਗਈ। ਪੁਲਿਸ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
(For more news apart from Gunshots Fired Outside a House in Mohali's Phase 7 Late at Night Latest News in Punjabi stay tuned to Rozana Spokesman.)