ਡੀ.ਆਰ.ਆਈ. ਨੇ ਪਟਨਾ ਦੇ ਰੇਲਵੇ ਸਟੇਸ਼ਨ ਤੋਂ 2.25 ਕਰੋੜ ਦਾ ਵਿਦੇਸ਼ੀ ਸੋਨਾ ਫੜਿਆ
ਡੀ.ਆਰ.ਆਈ. ਨੇ ਪਟਨਾ ਦੇ ਰੇਲਵੇ ਸਟੇਸ਼ਨ ਤੋਂ 2.25 ਕਰੋੜ ਦਾ ਵਿਦੇਸ਼ੀ ਸੋਨਾ ਫੜਿਆ
image
ਟਨਾ, 6 ਦਸੰਬਰ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਇਕ ਵਿਅਕਤੀ ਨੂੰ ਪਟਨਾ ਰੇਲਵੇ ਸਟੇਸ਼ਨ ਤੋਂ ਇਕ ਰੇਲ ਗੱਡੀ ਵਿਚੋਂ ਕਾਬੂ ਕੀਤਾ ਹੈ ਅਤੇ ਉਸ ਕੋਲੋਂ ਕਰੀਬ 2.16 ਕਰੋੜ ਰੁਪਏ ਦੇ ਵਿਦੇਸ਼ੀ ਸੋਨੇ ਦੇ 26 ਬਿਸਕੁਟ ਜ਼ਬਤ ਕੀਤੇ ਹਨ ਜਿਸ ਦਾ ਭਾਰ 4316.38 ਗ੍ਰਾਮ ਹੈ।
ਡੀ.ਆਰ.ਆਈ. ਸੂਤਰਾਂ ਨੇ ਦਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ 'ਤੇ ਸਨਿਚਰਵਾਰ ਰਾਤ ਨੂੰ ਪਟਨਾ ਰੇਲਵੇ ਸਟੇਸ਼ਨ 'ਤੇ ਦਿਬਰੂਗੜ੍ਹ ਦਿੱਲੀ ਸਪੈਸ਼ਲ ਟ੍ਰੇਨ (ਨੰਬਰ 05955) ਦੇ ਇਕ ਡੱਬੇ ਤੋਂ ਮਹਾਰਾਸ਼ਟਰ ਦੇ ਸਾਂਗਲੀ ਨਿਵਾਸੀ ਸੰਜੇ ਕਟਕਰ ਨਾਮੀ ਇਕ ਵਿਅਕਤੀ ਨੂੰ 2,25,62,797 ਰੁਪਏ ਦੇ 4316.33 ਗ੍ਰਾਮ ਭਾਰ ਦੇ 26 ਵਿਦੇਸ਼ੀ ਸੋਨੇ ਦੇ ਬਿਸਕੁਟਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਨੇ ਪੁਛਗਿਛ ਦੌਰਾਨ ਦਸਿਆ ਕਿ ਜ਼ਬਤ ਸੋਨਾ ਨੂੰ ਮਿਆਂਮਾਰ ਤੋਂ ਭਾਰਤ ਤਸਕਰੀ ਕਰ ਕੇ ਲਿਆਂਦਾ ਹੈ। (ਪੀਟੀਆਈ