ਕਿਸਾਨ ਅੰਦੋਲਨ : ਜੇਕਰ 'ਕਾਲਾ ਕਾਨੂੰਨ' ਵਾਪਸ ਨਾ ਲਿਆ ਤਾਂ ਮੈਂ ਖੇਡ ਰਤਨ ਵਾਪਸ ਕਰਾਂਗਾ : ਵਿਜੇਂਦਰ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ : ਜੇਕਰ 'ਕਾਲਾ ਕਾਨੂੰਨ' ਵਾਪਸ ਨਾ ਲਿਆ ਤਾਂ ਮੈਂ ਖੇਡ ਰਤਨ ਵਾਪਸ ਕਰਾਂਗਾ : ਵਿਜੇਂਦਰ

image

ਨਵੀਂ ਦਿੱਲੀ, 6 ਦਸੰਬਰ: ਮੁੱਕੇਬਾਜ਼ੀ ਵਿਚ ਭਾਰਤ ਦਾ ਪਹਿਲਾ ਉਲੰਪਿਕ ਤਮਗ਼ਾ ਜੇਤੂ ਅਤੇ ਕਾਂਗਰਸ ਨੇਤਾ ਵਿਜੇਂਦਰ ਸਿੰਘ ਨੇ ਐਤਵਾਰ ਨੂੰ ਧਮਕੀ ਦਿਤੀ ਕਿ ਜੇਕਰ ਕੇਂਦਰ ਸਰਕਾਰ ਨਵੇਂ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਨੂੰ ਨਾ ਮੰਨੀ ਤਾਂ ਉਹ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵਾਪਸ ਦੇਣਗੇ। ਉਨ੍ਹਾਂ ਨੇ ਨਵੇਂ ਕਾਨੂੰਨ ਨੂੰ 'ਕਾਲਾ ਕਾਨੂੰਨ' ਕਰਾਰ ਦਿਤਾ।
ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਦਾ 35 ਸਾਲਾ ਮੁੱਕੇਬਾਜ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਕਾਰ ਦਿੱਲੀ ਦੀ ਸਿੰਘੂ ਸਰਹੱਦ 'ਤੇ ਪੁੱਜਾ ਅਤੇ ਉਨ੍ਹਾਂ ਪ੍ਰਤੀ ਇਕਜੁੱਟਤਾ ਦਿਖਾਈ। ਵਿਜੇਂਦਰ ਨੇ ਕਿਸਾਨਾਂ ਨੂੰ ਕਿਹਾ ਕਿ ਜੇ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਮੈਂ ਉਨ੍ਹਾਂ ਨੂੰ ਅਪਣਾ ਇਨਾਮ ਵਾਪਸ ਲੈਣ ਦੀ ਬੇਨਤੀ ਕਰਾਂਗਾ। ਮੁੱਕੇਬਾਜ਼ ਨੇ ਕਿਹਾ ਕਿ ਮੈਂ  ਕਿਸਾਨ ਅਤੇ ਫ਼ੌਜ ਨਾਲ ਸਬੰਧਤ ਪਰਵਾਰ ਤੋਂ ਆਇਆ ਹਾਂ, ਮੈਂ ਉਨ੍ਹਾਂ ਦੇ ਦਰਦ ਅਤੇ ਬੇਵਸੀ ਨੂੰ ਸਮਝ ਸਕਦਾ ਹਾਂ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਦੇਵੇ।  
ਉਨ੍ਹਾਂ ਕਿਹਾ ਕਿ ਬੇਸ਼ਕ ਇਹ ਪੁਰਸਕਾਰ ਮੇਰੇ ਲਈ ਬਹੁਤ ਸਾਰਾ ਮਹੱਤਵ ਰੱਖਦਾ ਹੈ, ਪਰ ਸਾਨੂੰ ਉਨ੍ਹਾਂ ਚੀਜ਼ਾਂ ਲਈ ਵੀ ਖੜੇ ਹੋਣਾ ਚਾਹੀਦਾ ਹੈ ਜਿਨ੍ਹਾਂ ਵਿਚ ਅਸੀਂ ਵਿਸ਼ਵਾਸ ਕਰਦੇ ਹਾਂ। ਜੇ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ ਤਾਂ ਅਸੀਂ ਸਾਰੇ ਖ਼ੁਸ਼ ਹੋਵਾਂਗੇ। ਇਸ ਤੋਂ ਪਹਿਲਾਂ, ਬੀਜਿੰਗ ਉਲੰਪਿਕਸ ਦੌਰਾਨ ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਇੰਚਾਰਜ, ਗੁਰਬਖ਼ਸ਼ ਸਿੰਘ ਸੰਧੂ ਨੇ ਵੀ ਕਿਹਾ ਸੀ ਕਿ ਜੇਕਰ ਕਿਸਾਨਾਂ ਨੇ ਮੰਗਾਂ ਨਾ ਮੰਨੀਆਂ ਤਾਂ ਅਪਣਾ ਦਰੋਣਾਚਾਰੀਆ ਪੁਰਸਕਾਰ ਵਾਪਸ ਕਰ ਦੇਣਾ ਹੈ। (ਪੀਟੀਆਈ)