ਕਿਸਾਨ ਅੰਦੋਲਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ : ਹਰਿਆਣਵੀ ਕਿਸਾਨ
ਕਿਸਾਨ ਅੰਦੋਲਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ : ਹਰਿਆਣਵੀ ਕਿਸਾਨ
ਨਵੀਂ ਦਿੱਲੀ, 6 ਦਸੰਬਰ (ਹਰਦੀਪ ਸਿੰਘ ਭੋਗਲ): ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁਧ ਸੰਘਰਸ਼ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਵਲੋਂ ਕੁੰਡਲੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਰਿਆਣਵੀਂ ਕਿਸਾਨ ਬਲਵੰਤ ਸਿੰਘ ਜੋ ਕਿ ਸੋਨੀਪਤ ਦੇ ਰਹਿਣ ਵਾਲੇ ਹਨ ਨਾਲ ਗੱਲਬਾਤ ਕੀਤੀ।
ਹਰਿਆਣਵੀ ਕਿਸਾਨ ਨੇ ਕਿਹਾ ਕਿ ਉਹ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦਾ ਹੈ ਕਿ ਜੋ ਸਰਕਾਰ ਕਹਿ ਰਹੀ ਹੈ ਕਿ ਇਹ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਹੈ। ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਅੰਦੋਲਨ ਹੈ ਸਰਕਾਰ ਪਹਿਲਾਂ ਕਿਸਾਨਾਂ ਨੂੰ ਅਪਣੇ ਇਸ਼ਾਰਿਆਂ 'ਤੇ ਨਚਾਉਂਦੀ ਆਈ ਹੈ ਪਰ ਅੱਜ ਕਿਸਾਨ ਇਨ੍ਹਾਂ ਦੀ ਗੱਲ ਸਮਝ ਚੁੱਕੇ ਹਨ ਅਤੇ ਇਕੱਠੇ ਹੋ ਕੇ ਇਸ ਅੰਦੋਲਨ ਵਿਚ ਆਏ ਹਨ।
ਅੱਜ ਮੋਦੀ ਦੇ ਕਹੇ ਅਨੁਸਾਰ ਅੱਛੇ ਦਿਨ ਆ ਗਏ ਹਨ। ਸਾਰੇ ਕਿਸਾਨ, ਮਜ਼ਦੂਰ ਸੜਕਾਂ 'ਤੇ ਹਨ, ਖੁਲ੍ਹੇ ਆਸਮਾਨ ਦੇ ਥੱਲੇ ਘਰਾਂ ਤੋਂ ਦੂਰ ਹਨ। ਅੱਛੇ ਦਿਨ ਕੁੱਝ ਗਿਣੇ ਹੋਏ ਪੂੰਜੀਪਤੀਆਂ ਦੇ ਆਏ ਹਨ ਜਿਨ੍ਹਾਂ ਦੀ ਦਲਾਲੀ ਬੀਜੇਪੀ ਸਰਕਾਰ ਕਰਦਾ ਹੈ । ਅੰਬਾਨੀ, ਅਡਾਨੀ ਵਰਗੇ ਲੋਕਾਂ ਦੇ ਅੱਛੇ ਦਿਨ ਆਏ ਹਨ। ਜਿਨ੍ਹਾਂ ਦੀ ਕੋਰੋਨਾ ਦੇ ਟਾਈਮ 'ਤੇ ਵੀ ਇਕ ਘੰਟੇ ਵਿਚ 5 ਹਜ਼ਾਰ ਕਰੋੜ ਸੰਪਤੀ ਵਧੀ ਹੈ, ਮਜ਼ਦੂਰ ਲੋਕਾਂ ਨੂੰ ਰੋਟੀ ਦੀ ਚਿੰਤਾ ਪੈ ਗਈ, ਅਪਣੀ ਰੋਟੀ ਨੂੰ ਬਚਾਉਣ ਲਈ ਅੱਜ ਅਸੀ ਅੰਦੋਲਨ ਕਰ ਰਹੇ ਹਾਂ, ਜਦੋਂ ਤਕ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਨਾ ਟਾਈਮ ਵਾਪਸ ਨਹੀਂ ਜਵਾਂਗੇ। ਉਨ੍ਹਾਂ ਕਿਹਾ ਕਿ ਜਾਂ ਤਾਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਜਾਂ ਕੁਰਬਾਨੀ ਦੇ ਕੇ ਜਾਵਾਂਗੇ। 2022 ਤਕ ਜਿਸ ਨੂੰ ਅਸੀ ਕਿਸਾਨ ਕਹਿੰਦੇ ਹਾਂ ਉਹ ਹੀ ਨਹੀਂ ਰਹੇਗਾ, ਉਹ ਬਰਬਾਦ ਹੋ ਜਾਵੇਗਾ, ਜੇ ਕਾਨੂੰਨ ਆ ਗਏ ਤਾਂ ਇਹ ਜ਼ਮੀਨ ਵੀ ਅਡਾਨੀ. ਅੰਬਾਨੀ ਦੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਕਾਰ ਦੀ ਭੂਮਿਕਾ ਕਿਸਾਨ ਵਿਰੋਧੀ ਹੈ ਪਰ ਫਿਰ ਵੀ ਹਰਿਆਣਾ ਦੇ ਕਿਸਾਨ ਨੇ ਵੱਡੇ ਭਰਾ ਪੰਜਾਬ ਲਈ ਰਾਹ ਖੋਲ੍ਹੇ।
hr photo.tif