ਗੁਰਦਰਸ਼ਨ ਸਿੰਘ ਫਾਊਂਡੇਸ਼ਨ ਨੇ ਵੀ ਕੀਤੀ ਕਿਸਾਨੀ ਸੰਘਰਸ਼ ਦੀ ਹਮਾਇਤ, ਵੰਡੇ ਕੰਬਲ ਤੇ ਦਵਾਈਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਣਦੀਪ ਸਿੰਘ ਨਾਭਾ ਦੇ ਬੇਟੇ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਲੋੜਵੰਦ ਕਿਸਾਨਾਂ ਨੂੰ ਕੰਬਲ ਅਤੇ ਦਵਾਈਆਂ ਖਾਲਸਾ ਏਡ ਨੂੰ ਸੌਂਪੀਆਂ

Gurdarshan Singh Foundation donated 300 blankets, and medicines to the farmers

ਚੰਡੀਗੜ੍ਹ: ਕਿਸਾਨ ਦਿੱਲੀ ਬਾਰਡਰ 'ਤੇ ਲਗਾਤਰ ਡਟੇ ਹੋਏ ਹਨ ਤੇ ਉਹਨਾਂ ਦੇ ਇਸ ਸੰਘਰਸ਼ ਵਿਚ ਹਰ ਕੋਈ ਹਿੱਸਾ ਪਾ ਰਿਹਾ ਜਿਸ ਕੋਲ ਜਿੰਨੀ ਕ ਗੁੰਜਾਇਸ਼ ਹੈ ਉਹ ਕਿਸਾਨਾਂ ਦੀ ਮਦਦ ਕਰ ਰਹੇ ਹਨ।

ਤੇ ਹੁਣ ਗੁਰਦਰਸ਼ਨ ਸਿੰਘ ਫਾਉਂਡੇਸ਼ਨ ਨੇ ਦਿੱਲੀ ਵਿਚ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ 300 ਕੰਬਲ, 300 ਪੀਣ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਦਵਾਈਆਂ ਦਾਨ ਕੀਤੀਆਂ ਹਨ।

ਅਮਲੋਹ ਤੋਂ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਬੇਟੇ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਲੋੜਵੰਦ ਕਿਸਾਨਾਂ ਨੂੰ ਕੰਬਲ ਅਤੇ ਦਵਾਈਆਂ ਖਾਲਸਾ ਏਡ ਨੂੰ ਸੌਂਪੀਆਂ। ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ਵਿਚ ਉਹਨਾਂ ਦੇ ਨਾਲ ਹਨ ਤੇ ਜਦੋਂ ਵੀ ਲੋੜ ਪਈ ਉਹ ਹਰ ਸਮੇਂ ਕਿਸਾਨਾਂ ਦੀ ਮਦਦ ਕਰਨ ਲਈ ਹਾਜ਼ਰ ਰਹਿਣਗੇ।