ਸੰਗਰੂਰ: ਖਨੌਰੀ ਵਿਖੇ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ 4 ਘੰਟਿਆਂ ’ਚ ਛੁਡਵਾਇਆ, 4 ਕਿਡਨੈਪਰ ਹਥਿਆਰਾਂ ਸਣੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਰਦਾਤ ਕਰਨ ਸਮੇਂ ਵਰਤੇ ਗਏ ਹਥਿਆਰ ਤੇ ਵਹੀਕਲ ਬ੍ਰਾਮਦ ਕੀਤੇ

Sangrur: The youth kidnapped at Khanuri was rescued by the police in 4 hours, 4 kidnappers were arrested with weapons.

 

ਸੰਗਰੂਰ: ਪੁਲਿਸ ਨੂੰ ਅਗਵਾਹ ਹੋਏ ਵਪਾਰੀ ਦੇ ਭਰਾ ਨਿਰਮਲ ਕੁਮਾਰ ਪੁੱਤਰ ਸ੍ਰੀ ਰਾਮ ਨਿਵਾਸ ਖਨੌਰੀ ਨੇ ਇਤਲਾਹ ਦਿੱਤੀ ਕਿ ਉਸ ਦਾ ਭਰਾ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਰਾਮ ਨਿਵਾਸ ਵਾਸੀ ਮੇਨ ਬਜਾਰ ਖਨੌਰੀ ਮਿਤੀ 06.12.2022 ਨੂੰ ਵਕਤ ਕਰੀਬ 6.00 ਵਜੇ ਸਵੇਰ ਦੁਕਾਨ ਦੀ ਸਾਫ ਸਫਾਈ ਅਤੇ ਸੈਰ ਲਈ ਗਿਆ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਅਗਵਾਹ ਕਰ ਲਿਆ ਗਿਆ ਤੇ ਉਸ ਦੇ ਪਿਤਾ ਰਾਮ ਨਿਵਾਸ ਨੂੰ ਫੋਨ ਕਰ ਕੇ 11 ਕਰੋੜ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਸੰਜੇ ਕੁਮਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ।

ਜਿਸ ਪਰ ਮੁਕੱਦਮਾ ਨੰਬਰ 93 ਮਿਤੀ 06.12.2022 ਅ/ਧ 364,364ਏ,365,386,34 ਹਿੰ: ਡ: ਥਾਣਾ ਖਨੌਰੀ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ। ਕੇਸ ਦੀ ਅਹਿਮੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਰੰਤ ਮਨੋਜ ਗੋਰਸੀ ਪੀ.ਪੀ.ਐਸ. ਉਪ-ਕਪਤਾਨ ਪੁਲਿਸ ਸਬ ਡਵੀਜਨ ਮੂਨਕ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਦੀਪਇੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ, ਥਾਣੇਦਾਰ ਸੋਰਭ ਸੱਭਰਵਾਲ ਮੁੱਖ ਅਫਸਰ ਥਾਣਾ ਖਨੌਰੀ, ਇੰਸਪੈਕਟਰ ਤਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੂਨਕ ਅਤੇ ਸ:ਥ: ਕੁਲਵਿੰਦਰ ਸਿੰਘ 1346/ਸੰਗ: ਥਾਣਾ ਖਨੌਰੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸੈਂਟੀਫਿਕ ਅਤੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ 04 ਘੰਟਿਆਂ ਦੇ ਅੰਦਰ-ਅੰਦਰ ਅਗਵਾਹ ਕੀਤੇ ਸੰਜੇ ਕੁਮਾਰ ਉਰਫ ਸੰਜੂ ਨੂੰ ਕਿਡਨੈਪਰਾਂ ਪਾਸੋਂ ਸਹੀ ਸਲਾਮਤ ਬ੍ਰਾਮਦ ਕਰਾਇਆ ਗਿਆ। 

ਦੌਰਾਨੇ ਤਫਤੀਸ਼ ਨਿਮਨ ਲਿਖਤ ਵਿਅਕਤੀਆਂ ਨੂੰ ਰਾਉਂਡ ਅੱਪ ਕਰ ਕੇ ਮੁਕਦਮਾ ਹਜਾ ਵਿੱਚ ਨਾਮਜਦ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਕਰਨ ਸਮੇਂ ਵਰਤੇ ਗਏ ਹਥਿਆਰ ਤੇ ਵਹੀਕਲ ਬ੍ਰਾਮਦ ਕੀਤੇ ਗਏ। ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
 ਮੁਲਜ਼ਮਾਂ ਦੀ ਪਹਿਚਾਣ 1. ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ, 2. ਰਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਤੇਈਪੁਰ, 3. ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਖਜਾਨ ਸਿੰਘ 4. ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਚਰਨਜੀਤ ਸਿੰਘ ਵਾਸੀਆਨ ਕੰਗਬਾਲਾ ਨੂੰ ਕਾਬੂ ਕਰ ਲਿਆ ਗਿਆl