Punjab News: ਪੈਸੇ ਇਨਵੈਸਟ ਕਰਨ ਦੇ ਨਾਂ 'ਤੇ ਫੌਜੀ ਅਧਿਕਾਰੀਆਂ ਨਾਲ 8 ਕਰੋੜ ਦੀ ਠੱਗੀ
ਮੁਲਜ਼ਮ ਨੇ ਮੋਤੀਲਾਲ ਓਸਵਾਲ ਫਾਇਨੈਂਸ਼ੀਅਲ ਸਰਵਿਸਿਜ਼ 'ਚ 22 ਸਾਬਕਾ ਸੁਰੱਖਿਆ ਮੁਲਾਜ਼ਮਾਂ ਦੇ ਨਿਵੇਸ਼ ਦੀ ਦੁਰਵਰਤੋਂ ਕੀਤੀ
Chandigarh: ਸੈਕਟਰ-49 ਦੇ ਵਸਨੀਕ ਸਾਬਕਾ ਬੈਚਮੇਟ ਨੇ ਭਾਰਤੀ ਫੌਜ ਦੇ ਦੋ ਦਰਜ਼ਨ ਤੋਂ ਵੱਧ ਜੰਗੀ ਸੈਨਿਕਾਂ ਅਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਨਾਲ ਕੰਪਨੀ ਵਿਚ ਪੈਸਾ ਲਾਉਣ ਦੇ ਨਾਂ 'ਤੇ 8 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਦੀ ਸ਼ਿਕਾਇਤ ਪੁਲਿਸ ਦੇ ਕ੍ਰਾਈਮ ਬਰਾਂਚ ਨੂੰ ਦਿੱਤੀ। ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਏ. ਆਈ. ਅਖ਼ਤਰ ਹੁਸੈਨ ਨੂੰ ਸੀ. ਬੀ. ਆਈ. ਨੇ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।
ਬ੍ਰਿਗੇਡੀਅਰ ਪੀ. ਐੱਮ. ਆਹਲੂਵਾਲੀਆ ਨੇ ਸੈਕਟਰ-27 ਸਥਿਤ ਤੇ ਪ੍ਰੈੱਸ ਕਲੱਬ 'ਚ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ 8 ਕਰੋੜ ਦੀ ਠੱਗੀ ਮਾਰਨ ਵਾਲੇ ਅਮਰਜੀਤ ਸਿੰਘ ਸ਼ਾਹੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਫੌਜ 'ਚੋਂ ਸੇਵਾ ਮੁਕਤ ਹੋਏ ਮੇਜਰ ਅਮਰਜੀਤ ਸਿੰਘ ਸ਼ਾਹੀ ਬਾਅਦ 'ਚ ਯੂ. ਪੀ. ਪੁਲਿਸ ਵਿਚ ਡੀ. ਐੱਸ. ਪੀ. ਅਹੁਦੇ ਤੋਂ ਬਰਖਾਸਤ ਹੋਏ ਅਤੇ ਇਸ ਸਮੇਂ ਸੈਕਟਰ-49 ਸਥਿਤ ਗੋਲਡਨ ਐਨਕਲੇਵ ਵਿਚ ਰਹਿ ਰਹੇ ਹਨ। ਮੁਲਜ਼ਮ ਨੇ ਮੋਤੀਲਾਲ ਓਸਵਾਲ ਫਾਇਨੈਂਸ਼ੀਅਲ ਸਰਵਿਸਿਜ਼ 'ਚ 22 ਸਾਬਕਾ ਸੁਰੱਖਿਆ ਮੁਲਾਜ਼ਮਾਂ ਦੇ ਨਿਵੇਸ਼ ਦੀ ਦੁਰਵਰਤੋਂ ਕੀਤੀ ਹੈ।
ਜਿਨ੍ਹਾਂ ਫੌਜੀ ਅਫਸਰਾਂ ਨਾਲ ਠੱਗੀ ਹੋਈ ਉਨ੍ਹਾਂ ਦਾ ਵੇਰਵਾ ਇੰਝ ਹੈ:
ਮੇਜਰ ਐੱਮ. ਐੱਮ. ਆਹਲੂਵਾਲੀਆ ਨੇ 12 ਲੱਖ, ਸੇਵਾਮੁਕਤ ਕਰਨਲ ਬ੍ਰਿਗੇਡੀਅਰ ਪੀ. ਐੱਮ. ਆਹਲੂਵਾਲੀਆ ਨੇ 25 ਲੱਖ, ਸੂਬੇਦਾਰ ਬੀ. ਬੀ. ਸ਼ਰਮਾ ਨੇ 50 ਲੱਖ, ਸੇਵਾਮੁਕਤ ਕਰਨਲ ਵਿਜੇ ਵਾਸੂਦੇਵਾ ਨੇ ਕੈਪਟਨ ਭੂਸ਼ਣ ਦੱਤ ਨੇ 65 ਲੱਖ, ਸੋਨਮ ਸ਼ਰਮਾ ਨੇ 55 ਲੱਖ, ਨਿਸ਼ਾ ਨੇ 30 ਲੱਖ, ਸੇਵਾਮੁਕਤ ਕਰਨਲ ਸੋਨਿੰਦਰ ਸਿੰਘ ਨੇ 75 ਲੱਖ, ਸੇਵਾਮੁਕਤ 10 ਲੱਖ, ਸੇਵਾਮੁਕਤ ਕਰਨਲ ਅਲੋਨ ਸ਼ਰਮਾ ਨੇ 2 ਲੱਖ, ਕਿਰਨ ਚਾਹਲ ਨੇ 50 ਲੱਖ, ਰਿਟਾ. ਕਰਨਲ ਸੇਵਾ ਸਿੰਘ ਨੇ 27 ਲੱਖ, ਸੇਵਾਮੁਕਤ ਕਰਨਲ ਕੇ. ਵੀ. ਪੀ. ਐੱਸ. ਹੁੰਦਲ ਨੇ 20 ਲੱਖ ਰੁਪਏ, ਸੇਵਾਮੁਕਤ ਕਰਨਲ ਬੀ. ਐੱਸ. ਬਰਾੜ ਨੇ 30 ਲੱਖ,ਰੂਬੀ ਸੰਧੂ ਨੇ 20 ਲੱਖ, ਬ੍ਰਿਗੇਡੀਅਰ ਆਰ. ਐੱਸ. ਗਰੇਵਾਲ ਨੇ 10 ਲੱਖ, ਕਰਨਲ ਬੀ. ਐੱਸ. ਹੰਸਰਾ ਨੇ 1 ਕਰੋੜ 54 ਲੱਖ, ਕਰਨਲ ਗੁਨੀਤ ਸਿੰਘ ਨੇ 10 ਲੱਖ, ਸੇਵਾਮੁਕਤ ਕਰਨਲ ਐੱਸ. ਐੱਸ. ਬਸ਼ਿਸ਼ਟ ਨੇ 45 ਲੱਖ ਰੁਪਏ, ਸੇਵਾਮੁਕਤ ਕਰਨਲ ਰਾਜਕਮਲ ਨੇ 40 ਲੱਖ, ਸੇਵਾਮੁਕਤ ਕਰਨਲ ਐੱਸ. ਐੱਸ. ਸੇਖੋਂ ਨੇ 35 ਲੱਖ, ਸੇਵਾਮੁਕਤ ਕਰਨਲ ਏ. ਕੇ. ਘਈ ਨੇ 27 ਲੱਖ ਅਤੇ ਕਮਾਂਡਰ ਬਲਵੰਤ ਸਿੰਘ ਨੇ 30 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ।
(For more news apart from Fraud with military officials in the name of investing money, stay tuned to Rozana Spokesman)