Chandigarh: ਪੰਜ ਸਾਲਾਂ 'ਚ 404 ਕਰੋੜ ਦੀ ਜੀ. ਐੱਸ. ਟੀ. ਚੋਰੀ, 202 ਕਰੋੜ ਵਸੂਲੇ
2023-24 ਅਕਤੂਬਰ ਤਕ 125.92 ਕਰੋੜ ਜੀ. ਐੱਸ. ਟੀ. ਚੋਰੀ ਦੇ ਮਾਮਲੇ ਸਾਹਮਣੇ ਆਏ, 44.14 ਕਰੋੜ ਰੁਪਏ ਵਸੂਲ ਕੀਤੇ ਗਏ
Chandigarh: ਸ਼ਹਿਰ ਵਿਚ ਪਿਛਲੇ ਪੰਜ ਸਾਲਾਂ ਵਿਚ 404 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਦਾ ਯੂ. ਟੀ. ਪ੍ਰਸ਼ਾਸਨ ਦੇ ਆਬਕਾਰੀ ਤੇ ਕਰ ਵਿਭਾਗ ਨੇ ਪਤਾ ਲਾਇਆ ਹੈ, ਜਿਸ ਵਿਚੋਂ 202 ਕਰੋੜ ਰੁਪਏ ਦੀ ਰਿਕਵਰੀ ਵੀ ਹੋਈ ਹੈ। ਰਾਜ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦਿੱਤੀ ਗਈ ਜਾਣਕਾਰੀ 'ਚ ਇਹ ਖ਼ੁਲਾਸਾ ਹੋਇਆ ਹੈ।
ਜਾਣਕਾਰੀ ਮੁਤਾਬਕ 2020-21 'ਚ ਵੀ ਇਹੋ ਜਿਹੇ ਮਾਮਲਿਆਂ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਭਾਗ ਨੇ ਇਸ ਸਾਲ ਜਾਅਲੀ ਰਜਿਸਟ੍ਰੇਸ਼ਨ ਅਤੇ ਬਿਲਿੰਗ ਨੂੰ ਰੋਕਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਸੀ। ਰਾਜ ਸਭਾ ਵਿਚ ਪੇਸ਼ ਕੀਤੇ ਗਏ ਰਿਕਾਰਡ ਅਨੁਸਾਰ ਵਿਭਾਗ ਵਲੋਂ 2019- 20 ਵਿਚ 26.39 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਦਾ ਪਤਾ ਲਾਇਆ ਗਿਆ, ਜਿਸ ਵਿਚੋਂ 16.76 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ, ਜਦੋਂ ਕਿ 2020-21 ਵਿਚ 39.64 ਕਰੋੜ ਰੁਪਏ ਜੀ. ਐੱਸ. ਟੀ. ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਅਤੇ ਇਸ ਤੋਂ 18.82 ਕਰੋੜ ਰੁਪਏ ਬਰਾਮਦ ਕੀਤੇ ਗਏ
ਕੇਂਦਰ ਸਰਕਾਰ ਨੇ ਟੈਕਸ ਵਿਭਾਗਾਂ ਨੂੰ ਸਾਰੇ ਸੂਬਿਆਂ ਵਿਚ ਇਹ ਕਾਰਵਾਈ ਕਰਨ ਲਈ ਕਿਹਾ ਸੀ। ਇਹੀ ਕਾਰਨ ਹੈ ਕਿ ਇਹ ਮੁਹਿੰਮ ਦੋ ਮਹੀਨੇ ਲਗਾਤਾਰ ਦੇਸ਼ ਭਰ ਵਿਚ ਚਲਾਈ ਗਈ। ਕੇਂਦਰ ਨੇ ਯੂ. ਟੀ. ਪ੍ਰਸ਼ਾਸਨ ਨੂੰ ਇਸ ਸਬੰਧੀ ਬਿਹਤਰ ਤਾਲਮੇਲ ਲਈ ਅਧਿਕਾਰੀਆਂ ਦੀ ਤਾਇਨਾਤੀ ਕਰਨ ਲਈ ਵੀ ਕਿਹਾ, ਤਾਂ ਜੋ ਇਸ ਮਾਮਲੇ ਵਿਚ ਸਹਿਯੋਗ ਨਾਲ ਬਣਦੀ ਕਾਰਵਾਈ ਕੀਤੀ ਜਾ ਸਕੇ। ਦੇਸ਼ ਭਰ ਵਿਚ ਇਹੋ ਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਫਰਜ਼ੀ ਕੰਪਨੀਆਂ ਦਰਜ ਕੀਤੀਆਂ ਜਾ ਰਹੀਆਂ ਹਨ। ਇਹ ਕੰਪਨੀਆਂ ਇਨਪੁੱਟ ਕ੍ਰੈਡਿਟ ਰਾਹੀਂ ਪੈਸਾ ਇਕੱਠਾ ਕਰ ਰਹੀਆਂ ਹਨ, ਜਿਸ ਕਾਰਨ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੀ. ਐੱਸ. ਟੀ. ਸਬੰਧੀ ਫਰਜ਼ੀ ਰਜਿਸਟ੍ਰੇਸ਼ਨ ਚੈੱਕ ਕਰਨ ਲਈ ਯੂ. ਟੀ. ਪ੍ਰਸ਼ਾਸਨ ਨੇ ਇਸ ਸਾਲ 16 ਮਈ ਤੋਂ 15 ਜੁਲਾਈ ਤਕ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਚਲਾਈ ਸੀ। ਇਸ ਦੌਰਾਨ ਬੋਗਸ ਰਜਿਸਟ੍ਰੇਸ਼ਨ, ਬਿਲਿੰਗ ਅਤੇ ਕੰਪਨੀਆਂ ਦਾ ਮਾਮਲਾ ਸਾਹਮਣੇ ਆਉਣ 'ਤੇ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਸੀ। ਮੁਹਿੰਮ ਦੌਰਾਨ ਦੁਕਾਨਦਾਰਾਂ ਅਤੇ ਹੋਰ ਸਾਰੀ ਤਰ੍ਹਾਂ ਦੀਆਂ ਕੰਪਨੀਆਂ ਨੂੰ ਆਪਣੀ ਇਮਾਰਤ ਦੇ ਬਾਹਰ ਜੀ. ਐੱਸ. ਟੀ. ਨੰਬਰਾਂ ਵਾਲੇ ਬੋਰਡ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
ਇਸ ਤੋਂ ਪਹਿਲਾਂ 2019 'ਚ ਵੀ ਚੰਡੀਗੜ੍ਹ 'ਚ ਫਰਜ਼ੀ ਕੰਪਨੀਆਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਵਿਭਾਗ ਨੇ 5 ਕੰਪਨੀਆਂ ਖਿਲਾਫ ਕਾਰਵਾਈ ਕੀਤੀ ਸੀ। ਪ੍ਰਸ਼ਾਸਨ ਨੇ ਇਨ੍ਹਾਂ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਸੀ ਇਸ ਦੌਰਾਨ ਉਨ੍ਹਾਂ ਦੇ ਰਿਕਾਰਡ ਅਤੇ ਦਸਤਾਵੇਜ਼ਾਂ ਵਿਚ ਕਈ ਕਮੀਆਂ ਸਾਹਮਣੇ ਆਈਆਂ। ਇਹੀ ਕਾਰਨ ਹੈ ਕਿ ਜਦੋਂ ਪ੍ਰਸ਼ਾਸਨ ਨੇ ਇਹੋ ਜਿਹੇ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਤਾਂ ਜਾਅਲੀ ਬਿਲਿੰਗ ਦੇ ਮਾਮਲੇ ਸਾਹਮਣੇ ਆਏ। ਸੇਲ-ਜ ਕੀਤੀ ਜਾ ਰਹੀ ਸੀ, ਜਦਕਿ ਪ੍ਰਸ਼ਾਸਨ ਨੂੰ ਟੈਕਸ ਨਾਲ਼ ਚੂਨਾ ਲਾਇਆ ਜਾ ਰਿਹਾ ਸੀ। ਇਹੀ ਕਾਰਨ ਹੈ ਕਿ ਵਿਭਾਗ ਨੇ ਇਸ ਦੌਰਾਨ ਕੁਝ ਡੀਲਰਾਂ ਦੀ ਜੀ. ਐੱਸ. ਟੀ.-ਇਨ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤੀ ਸੀ।
ਇਸੇ ਤਰ੍ਹਾਂ 2021-22 ਵਿਚ 67.10 ਕਰੋੜ ਦੀ ਜੀ. ਐੱਸ. ਟੀ. ਚੋਰੀ ਦਾ ਪਤਾ ਲੱਗਾ ਅਤੇ ਇਸ ਵਿਚੋਂ ਵਿਭਾਗ ਨੇ ਡਿਫਾਲਟਰਾਂ ਤੋਂ 40.36 ਕਰੋੜ ਰੁਪਏ ਵਸੂਲੀ ਕੀਤੀ। ਇਸ ਤੋਂ ਇਲਾਵਾ 2022 23 ਵਿਚ 145.38 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਦਾ ਪਤਾ ਲੱਗਿਆ ਅਤੇ ਵਿਭਾਗ ਨੇ 89.92 ਕਰੋੜ ਰੁਪਏ ਬਰਾਮਦ
ਕੀਤੇ। ਅਕਤੂਬਰ 2023-24 ਦੇ ਮਹੀਨੇ ਤਕ 125.92 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਸਾਹਮਣੇ ਆਈ, ਜਿਸ ਵਿਚੋਂ 44.14 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ।
(For more news apart from The excise and tax department of the administration has found out about GST fraud, stay tuned to Rozana Spokesman)