Punjab News: ਨਹੀਂ ਰਹੇ ਸਮਰਾਲਾ ਦੇ SHO ਦਵਿੰਦਰਪਾਲ ਸਿੰਘ, ਸੜਕ ਹਾਦਸੇ ’ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਹੀਂ ਰਹੇ ਸਮਰਾਲਾ ਦੇ SHO ਦਵਿੰਦਰਪਾਲ ਸਿੰਘ, ਸੜਕ ਹਾਦਸੇ ’ਚ ਹੋਈ ਮੌਤ

SHO Davinderpal Singh of Samrala is no more, died in a road accident

 

Punjab News: ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਤੈਨਾਤ ਐਸ.ਐਚ.ਓ ਦਵਿੰਦਰਪਾਲ ਸਿੰਘ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰ ਪਾਲ ਸਿੰਘ  ਬੀਤੀ ਰਾਤ ਅਮਲੋਹ ਤੋਂ ਕਿਸੇ ਵਿਆਹ ਦੇ ਸਮਾਗਮ ਤੋਂ ਬਾਅਦ ਆਪਣੇ ਘਰ ਮੰਡੀ ਗੋਬਿੰਦਗੜ੍ਹ ਜਾ ਰਹੇ ਸਨ। ਜਦੋਂ ਮ੍ਰਿਤਕ ਆਪਣੀ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਅਮਲੋਹ ਤੋਂ ਭੱਦਲ ਸੂਆ ਰੋਡ ’ਤੇ ਪਹੁੰਚੇ ਤਾਂ ਥੋੜ੍ਹੀ ਅੱਗੇ ਜਾ ਕੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ। ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ।

ਸੜਕ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪਹੁੰਚੀ ਅਤੇ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ।