ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਰਨ ਦਾ ਮਾਮਲਾ, ਦਲ ਖਾਲਸਾ ਦੇ ਵਫ਼ਦ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ
ਸਕੱਤਰੇਤ 'ਤੇ ਕੋਈ ਨਾ ਹੋਣ ਕਰ ਕੇ ਦੀਵਾਰ 'ਤੇ ਚਿਪਕਾਇਆ ਮੰਗ ਪੱਤਰ
The delegation of Dal Khalsa gave a demand letter at Sri Akal Takht Sahib
ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਮ ਮੰਗ ਪੱਤਰ ਜਾਰੀ ਕਰਕੇ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਆਗੂ ਭਾਈ ਨਰਾਇਣ ਸਿੰਘ ਚੌੜਾ ਦੀ ਇਕ ਅਕਾਲੀ ਆਗੂ ਵਲੋਂ ਦਸਤਾਰ ਉਤਾਰੇ ਜਾਣ ਦੇ ਮਾਮਲੇ ਵਿਚ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਅੱਜ ਅਕਾਲ ਤਖ਼ਤ ਸਕੱਤਰੇਤ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਕਾਲੀ ਆਗੂ ਵਲੋਂ ਦਸਤਾਰ ਉਤਾਰੇ ਜਾਣ ਨਾਲ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਸ ਵਿਰੁੱਧ ਸਿੱਖ ਸਿਧਾਂਤਾਂ ਤੇ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਅਕਾਲ ਤਖ਼ਤ ਸਕੱਤਰੇਤ ਕਿਸੇ ਕਾਰਨ ਬੰਦ ਹੋਣ ਕਰਕੇ ਦਲ ਖਾਲਸਾ ਆਗੂਆਂ ਨੇ ਆਪਣਾ ਮੰਗ ਪੱਤਰ ਸਕੱਤਰੇਤ ਦੇ ਬਾਹਰ ਚਿਪਕਾ ਦਿੱਤਾ ਤੇ ਉਨ੍ਹਾਂ ਸਕੱਤਰੇਤ ਦੇ ਮੁਲਾਜ਼ਮਾਂ ਪ੍ਰਤੀ ਗਿਲਾ ਵੀ ਪ੍ਰਗਟ ਕੀਤਾ।