ਬਲਬੀਰ ਸਿੱਧੂ ਵਲੋਂ ਕੈਨੇਡੀਅਨ ਨੁਮਾਇੰਦਿਆਂ ਨਾਲ ਮੁਲਾਕਾਤ, ਕਈ ਮੁੱਦਿਆਂ 'ਤੇ ਮੰਗਿਆ ਸਹਿਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਇਥੇ ਮੰਗਲਵਾਰ ਨੂੰ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਨੇਡਾ ਦੇ ਕਾਊਂਸਿਲ ਜਨਰਲ ਮੀਆ...

Balbir Sidhu

ਚੰਡੀਗੜ (ਸ.ਸ.ਸ) : ਅੱਜ ਇਥੇ ਮੰਗਲਵਾਰ ਨੂੰ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਨੇਡਾ ਦੇ ਕਾਊਂਸਿਲ ਜਨਰਲ ਮੀਆ ਯੇਨ ਅਤੇ ਟਰੇਡ ਕਮਿਸ਼ਨਰ ਗੁਰਬੰਸ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਸ਼ੂ ਪਾਲਣ ਦੇ ਖੇਤਰ ਨਾਲ ਸਬੰਧਤ ਵੱਖ-ਵੱਖ ਪਹਿਲੁਆਂ ਬਾਰੇ ਵਿਚਾਰ-ਵਟਾਦਰਾਂ ਕੀਤਾ ਗਿਆ। ਪਸ਼ੂ ਪਾਲਣ ਮੰਤਰੀ ਨੇ ਕਨੇਡਾ ਤੋਂ ਆਏ ਨੁਮਾਇੰਦਿਆਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਤੇ ਕਿੱਤੇ ਨੂੰ ਪੇਸ਼ੇਵਰ ਢੰਗ ਨਾਲ ਪੱਕੇ ਤੌਰ 'ਤੇ ਸਥਾਪਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ

ਅਤੇ ਸੂਬਾ ਸਰਕਾਰ ਆਧਨਿਕ ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਦੇ ਲਈ ਹੁਨਰ ਵਿਕਾਸ ਸਿੱਖਿਆ ਸਮੇਤ ਵਧਿਆ ਨਸਲਾਂ ਦੇ ਪਸ਼ੂ ਜਿਵੇਂ ਕਿ ਗਾਂਵਾਂ, ਸੂਰ ਤੇ ਬਕਰੀਆਂ ਦੇ ਅਦਾਨ-ਪ੍ਰਦਾਨ, ਮੀਟ ਪ੍ਰੋਸੈਸਿੰਗ ਯੂਨਿਟ, ਸਰਦੀਆਂ ਵਿਚ ਬਾਇਓ-ਗੈਸ ਦੇ ਉਤਪਾਦਨ ਨੂੰ ਵਧਾਉਣ ਦੀ ਤਕਨੀਕ ਸਥਾਪਿਤ ਕਰਨ ਲਈ ਕਨੇਡਾ ਸਰਕਾਰ ਤੋਂ ਸਹਿਯੋਗ ਲੈਣਾ ਚਾਹੁੰਦੀ ਹੈ। ਸ.ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਭਗ 20 ਸਾਲ ਪਹਿਲਾਂ ਵੀ ਕਨੇਡਾ ਨਾਲ, ਪਸ਼ੂ ਪਾਲਣ ਲਈ ਜਾਨਵਰਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ ਸੀ ਜਿਸ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲੇ ਸਨ।

ਉਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਲਈ ਅਸੀਂ ਵਿਕਿਸਤ ਦੇਸ਼ਾਂ ਦੀ ਤਕਨੀਕਾਂ ਨੂੰ ਅਪਣਾਇਏ। ਉਨਾਂ ਕਿਹਾ ਕਿ ਸੂਬੇ ਦੇ ਨੋਜਵਾਨਾਂ ਨੂੰ ਕਨੇਡਾ ਵਿਚ ਹੁਨਰ ਵਿਕਾਸ ਸਿੱਖਿਆ ਹਾਂਸਲ ਕਰਨ ਲਈ ਜਲਦ ਰਾਹ ਬਣਾਇਆ ਜਾਵੇਗਾ। ਉਨਾਂ ਕਨੇਡਾ ਦੇ ਕਾਊਂਸਿਲ ਜਨਰਲ ਮੀਆ ਯੇਨ ਨੂੰ ਅਪੀਲ ਕੀਤੀ ਚਾਹਵਾਨ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਖੇਤਰ ਨਾਲ ਜੋੜਨ ਲਈ ਕਨੇਡਾ ਦੀਆਂ ਨਾਮਵਰ ਯੂਨੀਵਰਸਿਟੀਆਂ ਵਿਚ ਪੰਜਾਬ ਦੇ ਵਿਦਿਆਰਥੀਆਂ ਨੂੰ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਨਾਲ ਸਬੰਧਤ ਆਧੁਨਿਕ ਤੇ ਤਕਨੀਕੀ ਸਿੱਖਿਆ ਹਾਂਸਲ ਮੋਕਾ ਦਿੱਤਾ ਜਾਵੇ।

ਪਸ਼ੂ ਪਾਲਣ ਮੰਤਰੀ ਨੇ ਕਨੇਡਾ ਦੇ ਕਾਊਂਸਿਲ ਜਨਰਲ ਮੀਆ ਯੇਨ ਦੀ ਮੱਛੀਆਂ ਦੇ ਬਰਾਮਦ ਦੀ ਪ੍ਰਸਤਾਵ ਦੇ ਜਵਾਬ ਵਿਚ ਕਿਹਾ ਕਿ ਅਸੀਂ ਸੂਬੇ ਦੇ ਵਾਤਾਵਰਣ ਦੇ ਅਨੁਸਾਰ ਹੀ ਮੱਛੀਆਂ ਦੀ ਦਰਾਮਦ ਕਰ ਸਕਦੇ ਹਾਂ ਕਿਊਂਕਿ ਪੰਜਾਬ ਵਿਚ ਜਿਆਦਾਤਰ ਗਰਮੀ ਦੇ ਮੌਸਮ ਹੋਣ ਕਾਰਨ, ਕੇਵਲ ਨੰਗਲ ਡੈਮ ਵਿਚ ਅਜਮਾਇਸ਼ ਦੇ ਤੌਰ ਤੇ ਮੱਛੀਆਂ ਪਾਲ ਕੇ ਦੇਖ ਸਕਦੇ ਹਾਂ। ਉਨਾਂ ਅੱਗੇ ਕਿਹਾ ਕਿ ਸੂਬੇ ਵਿਚ ਕੌਮਾਂਤਰੀ ਪੱਧਰ ਦੀ ਮਿਆਰੀ ਵੈਕਸੀਨ ਪੈਦਾ ਕਰਨ ਲਈ ਸਾਡੇ ਨਾਲ ਆਧੁਨਿਕ ਤਕਨੀਕਾਂ ਸਾਂਝੀਆਂ ਕੀਤੀਆਂ ਜਾਣ ਜਿਸ ਦੁਆਰਾ ਪੰਜਾਬ ਵਿਚ ਬਿਮਾਰੀ ਰਹਿਤ ਪਸ਼ੂਆਂ ਦੀਆਂ ਵਧਿਆ ਨਸਲਾਂ ਦੀ ਪੈਦਾਵਾਰ ਕੀਤੀ ਜਾ ਸਕੇ।

ਕਨੇਡਾ ਦੇ ਕਾਊਂਸਿਲ ਜਨਰਲ ਮੀਆ ਯੇਨ ਨੇ ਕਿਹਾ ਕਿ ਪੰਜਾਬ ਵਿਚ ਪਸ਼ੂ ਪਾਲਣ ਦੇ ਨਾਲ ਸਬੰਧਤ ਖੇਤਰ ਵਿਚ ਸੁਨਿਹਰੀ ਭਵਿੱਖ ਦੀ ਉਮੀਦ ਕਰਦੇ ਹਾਂ ਅਤੇ ਪਸ਼ੂ ਪਾਲਣ ਮੰਤਰੀ ਵਲੋਂ ਸਾਝੇਂ ਕੀਤੇ ਗਏ ਸਾਰੇ ਮਾਮਲਿਆਂ ਨੂੰ ਹਾਈ ਕਮਾਂਡ ਅੱਗੇ ਰੱਿਖਆ ਜਾਵੇਗਾ ਅਤੇ ਉਨਾਂ ਵਲੋਂ ਪੰਜਾਬ ਨੂੰ ਆਧੁਨਿਕ ਤਕਨੀਕ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੌਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਟਰੇਡ ਕਮਿਸ਼ਨਰ ਗੁਰਬੰਸ ਸਿੰਘ, ਡਾਇਰੈਕਟਰ, ਪਸ਼ੂ ਪਾਲਣ ਇੰਦਰਜੀਤ ਸਿੰਘ ਤੇ ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ ਵੀ ਹਾਜਰ ਸਨ।