ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਧਰਮ ਦੇ ਪੰਜ ਤਖ਼ਤਾਂ ਚੋਂ ਇੱਕ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ, 8 ਜਨਵਰੀ ਤੋਂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ....

Hazoor Sahib

ਚੰਡੀਗੜ੍ਹ : ਸਿੱਖਾਂ ਧਰਮ ਦੇ ਪੰਜ ਤਖ਼ਤਾਂ ਚੋਂ ਇੱਕ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ, 8 ਜਨਵਰੀ ਤੋਂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ (ਹਜ਼ੂਰ ਸਾਹਿਬ) ਲਈ ਸਿੱਧੀ ਉਡਾਨ ਸ਼ੁਰੂ ਹੋ ਗਈ ਹੈ। ਏਅਰ ਇੰਡੀਆ ਨੇ ਨਵੇਂ ਸਾਲ ‘ਤੇ ਸਿੱਖ ਸ਼ਰਧਾਲੂਆਂ ਨੂੰ ਇਹ ਖ਼ਾਸ ਤੋਹਫਾ ਦਿੱਤਾ ਹੈ। ਅੱਜ ਪਹਿਲੀ ਉਡਾਨ ਲਈ ਸਿੱਖ ਸ਼ਰਧਾਲੂ ਏਅਰਪੋਰਟ ‘ਤੇ ਪਹੁੰਚੇ ਤੇ ਸ਼੍ਰੀ ਹਜ਼ੂਰ ਸਾਹਿਬ ਲਈ ਜੈਕਾਰਿਆਂ ਦੀ ਗੂੰਜ ਨਾਲ ਸਫਰ ਦੀ ਸ਼ੁਰੂਆਤ ਕੀਤੀ।

ਇਹ ਫ਼ਲਾਇਟ ਇੱਕ ਹਫਤੇ ‘ਚ ਦੋ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਭਰੇਗੀ। ਫ਼ਲਾਇਟ ਨੰਬਰ 817 ਚੰਡੀਗੜ੍ਹ ਤੋਂ ਸਵੇਰੇ ਉਡਾਣ ਭਰ ਨਾਂਦੇੜ 11:30 ਵਜੇ ਪਹੁੰਚੇਗੀ। ਜਾਣਕਾਰੀ ਮੁਤਾਬਕ ਇਹ ਹਵਾਈ ਸੇਵਾ ਸ਼ੁਰੂ ਹੋਣ ਨਾਲ ਸੱਚਖੰਡ ਸ੍ਰੀ ਨਾਂਦੇੜ ਸਾਹਿਬ ਦਾ ਲੰਮਾ ਸਫ਼ਰ 2 ਘੰਟੇ 20 ਮਿੰਟ ‘ਚ ਤੈਅ ਹੋ ਜਾਇਆ ਕਰੇਗਾ।