ਨਹਿਰ 31 ਮਾਰਚ ਤੱਕ ਬੰਦ ਰਹੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਸਤ ਦੁਆਬ ਕੈਨਾਲ ਸਿਸਟਮ ਅਧੀਨ ਮੁੱਖ ਨਹਿਰ ਮੁਰੰਮਤ ਦੇ ਕੰਮਾਂ ਕਰਕੇ 31 ਮਾਰਚ, 2019 ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ....

ਬਿਸਤ ਦੁਆਬ ਕੈਨਲ

ਚੰਡੀਗੜ (ਸ.ਸ.ਸ) : ਬਿਸਤ ਦੁਆਬ ਕੈਨਾਲ ਸਿਸਟਮ ਅਧੀਨ ਮੁੱਖ ਨਹਿਰ ਮੁਰੰਮਤ ਦੇ ਕੰਮਾਂ ਕਰਕੇ 31 ਮਾਰਚ, 2019 ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਿਸਤ ਦੁਆਬ ਕੈਨਾਲ ਸਿਸਟਮ ਦੀ ਮੁੱਖ ਨਹਿਰ ਦੀ ਬੁਰਜੀ 0-141000 ਅਧੀਨ ਅਧੂਰੇ ਕੰਮਾਂ ਨੂੰ ਪੂਰਾ ਕਰਨ ਅਤੇ ਬਾਕੀ ਰਹਿੰਦੀਆਂ ਡਿਸਟਰੀਬਿਊਟਰੀ/ਮਾਈਨਰਾਂ ਦੀ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਕਰਨ ਲਈ ਬਿਸਤ ਦੁਆਬ ਕੈਨਾਲ ਸਿਸਟਮ 31 ਮਾਰਚ, 2019 ਤੱਕ ਬੰਦ ਹੋਵੇਗੀ।