ਕੈਪੀਟਲ ਵਿਚ ਦਾਖ਼ਲ ਹੋਏ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਝੜਪ, ਚਾਰ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕੈਪੀਟਲ ਵਿਚ ਦਾਖ਼ਲ ਹੋਏ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਝੜਪ, ਚਾਰ ਲੋਕਾਂ ਦੀ ਮੌਤ

image

ਵਾਸ਼ਿੰੰਗਟਨ, 7 ਜਨਵਰੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕ ਕੈਪੀਟਲ ਕੰਪਲੈਕਸ ਵਿਚ ਦਾਖ਼ਲ ਹੋ ਗਏ ਅਤੇ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋਈ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਵੀ ਹੋਏ ਹਨ।
ਇਸ ਨਾਲ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਜੋ ਬਾਈਡੇਨ ਦੇ ਨਾਮ ਉੱਤੇ ਮੋਹਰ ਲਗਾਉਣ ਦੀ ਸੰਵਿਧਾਨਕ ਪ੍ਰਕਿ੍ਰਆ ਵਿਚ ਰੁਕਾਵਟ ਹੋਈ। ਕਾਂਗਰਸ ਦੇ ਮੈਂਬਰ ਬੁਧਵਾਰ ਨੂੰ ‘ਇਲੈਕਟੋਰਲ ਕਾਲਜ ਵੋਟ’ ਦੀ ਗਿਣਤੀ ਕਰ ਰਹੇ ਸਨ, ਇਸੇ ਦੌਰਾਨ ਵੱਡੀ ਗਿਣਤੀ ’ਚ ਟਰੰਪ ਦੇ ਸਮਰਥਕ ਸੁਰੱਖਿਆ ਪ੍ਰਣਾਲੀ ਨੂੰ ਖ਼ਤਮ ਕਰਦੇ ਹੋਏ ਕੈਪੀਟਲ ਕੈਂਪਸ ਵਿਚ ਦਾਖ਼ਲ ਹੋਏ। ਪੁਲਿਸ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ। 
ਇਸ ਸਥਿਤੀ ਵਿਚ ਪ੍ਰਤੀਨਿਧ ਸਦਨ ਅਤੇ ਸੈਨੇਟ ਅਤੇ ਪੂਰੇ ਕੈਪੀਟਲ ਨੂੰ ਬੰਦ ਕਰ ਦਿਤਾ ਗਿਆ। ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਸੰਸਦ ਮੈਂਬਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਬੁਧਵਾਰ ਨੂੰ ਕੈਪੀਟਲ ਕੈਂਪਸ ਵਿਹ ਹੰਗਾਮੇ ਅਤੇ ਦੰਗੇ ਵਿਚਕਾਰ ਇਕ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ। ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਵੀ ਹੋਏ ਹਨ। ਵਾਸ਼ਗਿੰਟਨ ਡੀਸੀ ਪੁਲਿਸ ਮੁਖੀ ਰਾਬਰਟ ਕੌਂਟੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵਲੋਂ ਕੈਪੀਟਲ ਕੰਪਲੈਕਸ ਵਿਚ ਹੋਏ ਦੰਗਿਆਂ ਨੂੰ 
ਸ਼ਰਮਨਾਕ ਦਸਿਆ ਹੈ। ਪੁਲਿਸ ਨੇ ਦਸਿਆ ਕਿ ਇਸ ਘਟਨਾ ਵਿਚ ਤਿੰਨ ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਵਿਗੜਦੀਆਂ ਸਥਿਤੀਆਂ ਵਿਚਕਾਰ ਰਾਸ਼ਟਰੀ ਰਾਜਧਾਨੀ ਵਿਚ ਕਰਫ਼ਿਊ ਲਗਾਇਆ ਗਿਆ ਸੀ। ਪਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਕਰਫ਼ਿਊ ਦੀ ਉਲੰਘਣਾ ਕਰਦਿਆਂ ਸੜਕਾਂ ਉੱਤੇ ਆ ਆਏ।
ਦੁਪਹਿਰ ਨੂੰ ਮੇਅਰ ਮੂਰੀਅਲ ਬੋਸਰ ਨੇ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਟਰੰਪ ਸਮਰਥਕਾਂ ਵਲੋਂ ਕਰੀਬ ਚਾਰ ਘੰਟੇ ਤਕ ਕੀਤੀ ਗਈ ਹਿੰਸਾ ਉੱਤੇ ਕਾਬੂ ਪਾਉਣ ਤੋਂ ਬਾਅਦ, ਕੈਪੀਟਲ ਹੁਣ ਸੁਰੱਖਿਅਤ ਹੈ। ਭੀੜ ਨੂੰ ਖਿੰਡਾਉਣ ਲਈ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਸਾਥੀਆਂ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਕਿ ਕਾਂਗਰਸ ਨੇਤਾਵਾਂ ਨੇ ਕੈਪੀਟਲ ਵਿਚ ਸਾਂਤੀ ਤੋਂ ਬਾਅਦ ਅੱਜ ਰਾਤ ਦਾ ਸਾਂਝਾ ਇਜਲਾਸ ਮੁੜ ਸੁਰੂ ਕਰਨ ਦਾ ਫ਼ੈਸਲਾ ਕੀਤਾ ਹੈ। (ਪੀਟੀਆਈ)    


ਰਾਸ਼ਟਰਪਤੀ ਚੋਣਾਂ ’ਚ ਜੋਅ ਬਾਈਡੇਨ ਦੀ ਜਿੱਤ ’ਤੇ ਅਮਰੀਕੀ ਸੰਸਦ ਨੇ ਲਾਈ ਮੋਹਰ
ਵਾਸ਼ਿੰਗਟਨ, 7 ਜਨਵਰੀ: ਅਮਰੀਕੀ ਸੰਸਦ ਨੇ ਪਿਛਲੀ ਦਿਨੀਂ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਇਲੈਕਟਰੋਲ ਕਾਲਜ ਦੇ ਨਤੀਜਿਆਂ ਨੂੰ ਸਵੀਕਾਰਦਿਆਂ ਜੋਅ ਬਾਈਡੇਨ ਨੂੰ ਅਗਲੇ ਰਾਸ਼ਟਰਪਤੀ ਬਣਾਉਣ ਦਾ ਰਾਹ ਰਸਮੀ ਤੌਰ ’ਤੇ ਪਧਰਾ ਕਰ ਦਿਤਾ ਹੈ। 
ਦਸਣਯੋਗ ਹੈ ਕਿ ਬਾਈਡੇਨ ਨੂੰ ਕੁਲ 53 ਇਲੈਕਟਰੋਲ ਵੋਟ ’ਚੋਂ 306 ਵੋਟਾਂ ਮਿਲੀਆਂ ਸਨ। ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ ਘੱਟੋ-ਘੱਟ 270 ਇਲੈਕਟਰੋਲ ਵੋਟਾਂ ਦੀ ਲੋੜ ਹੁੰਦੀ ਹੈ। ਚੋਣਾਂ ’ਚ ਬਾਈਡੇਨ ਦੇ ਵਿਰੋਧੀ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 232 ਇਲੈਕਟਰੋਲ ਵੋਟਾਂ ਮਿਲੀਆਂ ਸਨ। 
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ’ਚ ਜੋਅ ਬਾਈਡੇਨ ਦੀ ਜਿੱਤ ਨੂੰ ਅਮਰੀਕੀ ਸੰਸਦ ਦੀ ਰਸਮੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਬੁਧਵਾਰ ਨੂੰ ਟਰੰਪ ਦੇ ਸਮਰਥਕਾਂ ਵਲੋਂ ਕੈਪੀਟਲ ਬਿਲਡਿੰਗ ’ਚ ਵੜ ਕੇ ਭਾਰੀ ਹੰਗਾਮਾ ਕੀਤਾ ਗਿਆ। ਇਸ ਦੌਰਾਨ ਟਰੰਪ ਦੇ ਸਮਰਥਕਾਂ ਅਤੇ ਵਿਚਾਲੇ ਝੜਪ ਵੀ ਹੋਈ, ਜਿਸ ’ਚ ਚਾਰ ਲੋਕਾਂ ਦੀ ਮੌਤ ਹੋ ਗਈ। (ਏਜੰਸੀ)