ਅਫ਼ਗ਼ਾਨਿਸਤਾਨ : ਨਦੀ 'ਚ ਡਿੱਗੀ ਯਾਤਰੀਆਂ ਨਾਲ ਭਰੀ ਮਿੰਨੀ ਬੱਸ, 4 ਲੋਕਾਂ ਦੀ ਮੌਤ
ਅਫ਼ਗ਼ਾਨਿਸਤਾਨ : ਨਦੀ 'ਚ ਡਿੱਗੀ ਯਾਤਰੀਆਂ ਨਾਲ ਭਰੀ ਮਿੰਨੀ ਬੱਸ, 4 ਲੋਕਾਂ ਦੀ ਮੌਤ
image
ਨੀਲੀ, 7 ਜਨਵਰੀ : ਅਫ਼ਗ਼ਾਨਿਸਤਾਨ ਦੇ ਦੇਕੁੰਡੀ ਸੂਬੇ ਵਿਚ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਦੇ ਨਦੀ ਵਿਚ ਡਿੱਗਣ ਕਾਰਨ 4 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ ਹਨ | ਅਧਿਕਾਰਤ ਸੂਤਰਾਂ ਨੇ ਸ਼ੁਕਰਵਾਰ ਨੂੰ ਦਸਿਆ ਕਿ 8 ਯਾਤਰੀਆਂ ਨੂੰ ਲੈ ਕੇ ਇਕ ਮਿੰਨੀ ਬੱਸ ਵੀਰਵਾਰ ਸ਼ਾਮ ਗਿਜਾਬ ਜ਼ਿਲ੍ਹੇ ਵਲ ਜਾ ਰਹੀ ਸੀ ਕਿ ਬਰਫ਼ ਨਾਲ ਢਕੀ ਸੜਕ 'ਤੇ ਫ਼ਿਸਲ ਗਈ ਅਤੇ ਹੇਲਮੰਦ ਨਦੀ ਵਿਚ ਜਾ ਡਿਗੀ | ਇਸ ਹਾਦਸੇ ਵਿਚ 4 ਔਰਤਾਂ ਦੀ ਮੌਤ ਹੋ ਗਈ | ਭਾਰੀ ਬਰਫ਼ਬਾਰੀ ਕਾਰਨ ਅਫ਼ਗ਼ਾਨਿਸਤਾਨ ਦੀਆਂ ਸੜਕਾਂ 'ਤੇ ਠੰਡ ਦੇ ਮੌਸਮ ਵਿਚ ਤਿਲਕਣ ਬਹੁਤ ਵੱਧ ਜਾਂਦੀ ਹੈ, ਜਿਸ ਕਾਰਨ ਅਕਸਰ ਅਜਿਹੇ ਹਾਦਸੇ ਹੁੰਦੇ ਹਨ | (ਏਜੰਸੀ)