ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਏ ਵਿਅਕਤੀ ਕੋਲੋਂ 11.64 ਲੱਖ ਦਾ ਸੋਨਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਬੈਗਾਂ ਵਿਚ ਲੁਕੋ ਕੇ ਲਿਆਇਆ ਸੀ 234 ਗ੍ਰਾਮ ਸੋਨਾ

Gold seized by officers of Amritsar Customs

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਏਅਰਪੋਰਟ ’ਤੇ ਦੁਬਈ ਤੋਂ ਆਏ ਇਕ ਵਿਅਕਤੀ ਨੂੰ 11.64 ਲੱਖ ਰੁਪਏ ਦੇ ਸੋਨੇ ਸਮੇਤ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਸਪਾਈਸ ਜੈੱਟ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਪਹੁੰਚਿਆ ਸੀ। ਉਹ ਦੋ ਬੈਗਾਂ ਵਿਚ  234 ਗ੍ਰਾਮ ਸੋਨਾ ਲੁਕੋ ਕੇ ਲਿਆਇਆ ਸੀ, ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Gold seized by officers of Amritsar Customs

ਜਾਣਕਾਰੀ ਅਨੁਸਾਰ ਮੁਲਜ਼ਮ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ 711 ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਿਆ ਪਰ ਜਦੋਂ ਉਸ ਦੇ ਦੋ ਬੈਗ ਕਸਟਮ ਵਿਭਾਗ ਦੀ ਸਕੈਨਿੰਗ ਮਸ਼ੀਨ ਵਿਚੋਂ ਲੰਘੇ ਤਾਂ ਉਸ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਨੇ ਬੈਗ ਦੀ ਸਿਲਾਈ ਵਾਲੀ ਥਾਂ ਤੇ ਰਾਡ ਪਾਈ ਹੋਈ ਸੀ, ਇਹਨਾਂ ਪਤਲੀਆਂ ਸੋਨੇ ਦੀਆਂ ਰਾਡਾਂ ਨੂੰ ਰੋਡੀਅਮ ਨਾਲ ਕੋਟ ਕੀਤਾ ਗਿਆ ਸੀ।

Gold seized by officers of Amritsar Customs

ਇਸ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਦੋਂ ਕਸਟਮ ਵਿਭਾਗ ਨੇ ਸੋਨੇ ਦਾ ਵਜ਼ਨ ਦੇਖਿਆ ਤਾਂ ਇਸ ਦਾ ਕੁੱਲ ਵਜ਼ਨ 234 ਗ੍ਰਾਮ ਨਿਕਲਿਆ। ਇਸ ਦੀ ਅੰਤਰਰਾਸ਼ਟਰੀ ਕੀਮਤ 11.64 ਲੱਖ ਰੁਪਏ ਦੱਸੀ ਗਈ ਹੈ।