ਫਿਰੋਜ਼ਪੁਰ ਦੇ SSP ਦਾ ਹਰਮਨਦੀਪ ਹਾਂਸ ਦਾ ਹੋਇਆ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਰਿੰਦਰ ਭਾਰਗਵ ਹੋਣਗੇ ਫਿਰੋਜ਼ਪੁਰ ਦੇ ਨਵੇਂ SSP 

Harmandeep Hans SSP, Ferozepur

 

 

ਜਲੰਧਰ - ਅੱਜ ਇਕ ਵਾਰ ਫਿਰ ਪੰਜਾਬ ਦਾ ਡੀ. ਜੀ. ਪੀ. ਬਦਲ ਦਿੱਤਾ ਗਿਆ ਹੈ ਤੇ ਡੀਜੀਪੀ ਬਦਲਦੇ ਹੀ ਪੁਲਿਸ ਅਧਿਕਾਰੀਆਂ ਦੇ ਵੀ ਤਬਾਦਲੇ ਹੋਣੇ ਸ਼ੁਰੂ ਹੋ ਗਏ ਹਨ। ਚੋਣਾਂ ਤੋਂ ਪਹਿਲਾਂ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ।  ਉਹਨਾਂ ਦੀ ਜਗ੍ਹਾ ਨਰਿੰਦਰ ਭਾਰਗਵ ਨੂੰ ਫਿਰੋਜ਼ਪੁਰ ਦੇ ਨਵੇਂ SSP ਨਿਯੁਕਤ ਕੀਤਾ ਗਿਆ ਹੈ। ਹਰਮਨਦੀਪ ਹਾਂਸ ਨੂੰ ਲੁਧਿਆਣਾ ਦਾ 3rd IRB ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ। 

ਇਸ ਦੇ ਨਾਲ ਹੀ ਗੁਰਦਾਸਪੁਰ ਅਤੇ ਬਰਨਾਲਾ ਦੇ ਐੱਸ. ਐੱਸ. ਪੀ. ਦਾ ਵੀ ਤਬਾਦਲਾ ਕੀਤਾ ਗਿਆ ਹੈ। ਨਵੇਂ ਡੀ. ਜੀ. ਪੀ. ਲੱਗਣ ਤੋਂ ਬਾਅਦ ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਹੜੇ ਅਧਿਕਾਰੀਆਂ ਦੇ ਅੱਜ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ’ਚ 7 ਆਈ. ਪੀ. ਐੱਸ. ਅਤੇ 2 ਪੀ. ਪੀ. ਐੱਸ. ਅਧਿਕਾਰੀ ਸ਼ਾਮਲ ਹਨ।