ਟਰਾਂਸਪੋਰਟ ਮੰਤਰੀ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ ਨੂੰ PRTC 'ਚ ਕੰਡਕਟਰ ਕੀਤਾ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

sonia appointed conductor in PRTC

 

ਚੰਡੀਗੜ੍ਹ - ਕੁਝ ਦਿਨ ਪਹਿਲਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਲੜਕੀ ਸੋਨੀਆ ਨੂੰ PRTC 'ਚ ਕੰਡਕਟਰ ਦੀ ਨੌਕਰੀ ਮਿਲ ਗਈ ਹੈ। ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਰਾਜਾ ਵੜਿੰਗ ਨੇ ਟਵੀਟ ਕੀਤਾ ਹੈ- '''ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੋਨੀਆ ਨੂੰ ਪੀਆਰਟੀਸੀ ਬੱਸ ਕੰਡਕਟਰ ਦੇ ਯੋਗ ਸਮਝਦਿਆਂ ਉਸ ਨੂੰ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ। ਮੈਨੂੰ ਯਕੀਨ ਹੈ ਕਿ ਉਸ ਦੀ ਵਚਨਬੱਧਤਾ ਹੋਰ ਨੌਜਵਾਨ ਕੁੜੀਆਂ ਨੂੰ ਅਜਿਹੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰੇਗੀ। ਸੋਨੀਆ ਨੂੰ ਸ਼ੁਭਕਾਮਨਾਵਾਂ।''

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਨੀਆ ਨਾਮ ਦੀ ਕੁੜੀ ਨੇ ਰਾਜਾ ਵੜਿੰਗ ਦੀ ਕਾਰ ਰੋਕ ਕੇ ਇਹ ਮੰਗ ਕੀਤੀ ਗਈ ਸੀ ਕਿ ਉਸ ਕੋਲ ਹੈਵੀ ਲਾਇਸੈਂਸ ਹੈ ਤੇ ਉਹ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ। ਇਸ ਉੱਤੇ ਰਾਜਾ ਵੜਿੰਗ ਨੇ ਉਸੇ ਸਮੇਂ ਐਮਡੀ ਨੂੰ ਫੋਨ ਕਰ ਕੇ ਸੋਨੀਆ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਲ਼ਈ ਕਿਹਾ ਸੀ। ਅੱਜ ਰਾਜਾ ਵੜਿੰਗ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਸੋਨੀਆ ਨੂੰ ਨੌਕਰੀ ਦੇ ਦਿੱਤੀ ਗਈ ਹੈ।