ਸੋਨੀ ਵਲੋਂ ਪਟਿਆਲਾ, ਸੰਗਰੂਰ ਤੇ ਬਰਨਾਲਾ ਵਿਖੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੇਟਰੀ ਸੈਂਟਰਾਂ ਦਾ
ਸੋਨੀ ਵਲੋਂ ਪਟਿਆਲਾ, ਸੰਗਰੂਰ ਤੇ ਬਰਨਾਲਾ ਵਿਖੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੇਟਰੀ ਸੈਂਟਰਾਂ ਦਾ ਉਦਘਾਟਨ
ਚੰਡੀਗੜ੍ਹ, 7 ਜਨਵਰੀ (ਸ.ਸ.ਸ.) : ਸ੍ਰੀ ਓ.ਪੀ. ਸੋਨੀ ਉਪ-ਮੁੱਖ ਮੰਤਰੀ, ਪੰਜਾਬ ਨੇ ਅੱਜ ਵੀਡੀਉ ਕਾਨਫ਼ਰੰਸ ਰਾਹੀਂ ਜ਼ਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਰੇਡੀਉ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਇਸ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਉਪਰਾਲੇ ਸਦਕਾ ਕਿ੍ਰਸ਼ਨਾ ਡਾਇਗਨੋਸਟਿਕ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਇਹ ਕੰਮ ਸ਼ੁਰੂ ਕੀਤਾ ਗਿਆ ਹੈ।
ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਰੇਡੀਓਲੋਜੀ ਅਤੇ ਲੈਬੋਰਟਰੀ ਦੀਆਂ ਸਸਤੀਆਂ ਸਹੂਲਤਾਂ ਦੇਣ ਦਾ ਇਕ ਚੰਗਾ ਉਪਰਾਲਾ ਕੀਤਾ ਗਿਆ ਹੈ। ਇਹ ਸਾਰੇ ਪੰਜਾਬ ਵਿਚ ਹਰ ਵਰਗ ਦੇ ਲੋਕਾਂ ਲਈ ਉਪਲਬਧ ਹੋਣਗੀਆਂ। ਆਮ ਲੋਕਾਂ ਨੂੰ ਚੰਗੇ ਡਾਇਗਨੋਸਟਿਕ ਟੈਸਟ ਕਰਵਾਉਣ ਲਈ ਵੱਡਿਆਂ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਅਤੇ ਕਾਫ਼ੀ ਖਰਚਾ ਆਉਂਦਾ ਅਤੇ ਸਮਾਂ ਵੀ ਬਰਬਾਦ ਹੁੰਦਾ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਅਜਿਹੀਆਂ ਸੇਵਾਵਾਂ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੋਈ ਸੀ।
ਉਪ ਮੁੱਖ ਮੰਤਰੀ ਨੇ ਦਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਵਿਚ ਰੇਡਿਓਲੋਜੀ ਡਾਇਗਨੋਸਟਿਕ ਪ੍ਰਾਜੈਕਟਸ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਅਤੇ 3 ਸਬ ਡਵੀਜ਼ਨਲ ਹਸਪਤਾਲ ਖੰਨਾ, ਫ਼ਗਵਾੜਾ ਅਤੇ ਰਾਜਪੁਰਾ ਵਿਚ ਖੋਲ੍ਹੇ ਜਾ ਰਹੇ ਹਨ। ਇਸੇ ਤਰ੍ਹਾਂ ਲੈਬੋਰਟਰੀ ਡੈਗਨੋਸਟਿਕ ਪ੍ਰਾਜੈਕਟਸ ਅਧੀਨ ਪੂਰੇ ਪੰਜਾਬ ਰਾਜ ਵਿਚ 30 ਅਤਿ-ਆਧੁਨਿਕ ਲੈਬੋਰਟਰੀਜ਼ ਅਤੇ ਇੱਕ ਸਟੇਟ ਰੈਫ਼ਰੈਂਸ ਲੈਬਾਰਟਰੀ ਅਤੇ 95 ਕੁਲੈਕਸ਼ਨ ਸੈਂਟਰਾਂ ਦੀ ਸਥਾਪਨਾ ਕੀਤੀ ਰਹੀ। ਇਨ੍ਹਾਂ ਲੈਬਾਰਟਰੀ ਡਾਇਗਨੋਸਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 25 ਕਰੋੜ ਰੁਪਏ ਹੈ। ਇਨ੍ਹਾਂ ਲੈਬਾਰਟਰੀਆਂ ਵਿਚ 5% ਗ਼ਰੀਬ ਅਤੇ ਕਮਜ਼ੋਰ ਮਰੀਜ਼ਾਂ ਦਾ ਟੈਸਟ ਮੁਫ਼ਤ ਕੀਤਾ ਜਾਵੇਗਾ।
ਸ੍ਰੀ ਸੋਨੀ ਨੇ ਦਸਿਆ ਕਿ ਕਾਰਡਿਅਕ ਕੇਅਰ ਸੈਂਟਰ ਪ੍ਰਾਜੈਕਟ ਅਧੀਨ ਰਾਜ ਦੇ 4 ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਜਲੰਧਰ, ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਵਿਖੇ ਪੀ.ਪੀ.ਪੀ ਅਧਾਰ ਤੇ ਕਾਰਡਿਅਕ ਕੇਅਰ ਸੈਂਟਰਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਪ੍ਰਾਜੈਕਟ ਦੀ ਲਾਗਤ ਪ੍ਰਤੀ ਸੈਂਟਰ ਲਾਗਤ 15 ਕਰੋੜ ਰੁਪਏ ਹੋਵੇਗੀ। ਇਨ੍ਹਾਂ ਸੈਂਟਰਾਂ ਨੂੰ ਬਣਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰ ਦਿਤੀ ਜਾਵੇਗੀ।