ਲੁਧਿਆਣਾ 'ਚ 8 ਸਾਲ ਦੇ ਬੱਚੇ ਨਾਲ ਕੁਕਰਮ: ਪਤੰਗ ਦੇਣ ਦੇ ਬਹਾਨੇ ਘਰ ਲਿਜਾ ਕੇ ਮੁਲਜ਼ਮ ਨੇ ਕੀਤਾ ਗੰਦਾ ਕੰਮ
ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਦਾ ਮੈਡੀਕਲ ਕਰਵਾਇਆ। ਮੈਡੀਕਲ 'ਚ ਬੱਚੇ ਨਾਲ ਕੁਕਰਮ ਦੀ ਪੁਸ਼ਟੀ ਹੋਈ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਨਾਬਾਲਗ ਨੌਜਵਾਨ ਨੇ 8 ਸਾਲ ਦੇ ਬੱਚੇ ਨਾਲ ਕੁਕਰਮ ਕੀਤਾ। ਘਟਨਾ ਤੋਂ ਬਾਅਦ ਜਦੋਂ ਬੱਚਾ ਘਰ ਪਹੁੰਚਿਆ ਤਾਂ ਉਹ ਬਹੁਤ ਡਰਿਆ ਹੋਇਆ ਸੀ ਅਤੇ ਰੋ ਰਿਹਾ ਸੀ। ਪਰਿਵਾਰ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ।
ਇਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਡੇਹਲੋਂ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਦਾ ਮੈਡੀਕਲ ਕਰਵਾਇਆ। ਮੈਡੀਕਲ 'ਚ ਬੱਚੇ ਨਾਲ ਕੁਕਰਮ ਦੀ ਪੁਸ਼ਟੀ ਹੋਈ।
ਜਦੋਂ ਦੋਸ਼ੀ ਨੂੰ ਪਤਾ ਲੱਗਾ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਹੋ ਗਈ ਹੈ ਤਾਂ ਉਹ ਫਰਾਰ ਹੋਣ ਲੱਗਾ ਪਰ ਪੁਲਿਸ ਨੇ ਮੌਕਾ ਰਹਿੰਦਿਆਂ ਉਸ ਨੂੰ ਕਾਬੂ ਕਰ ਲਿਆ।
ਜਾਣਕਾਰੀ ਅਨੁਸਾਰ ਮਾਸੂਮ ਹੋਰ ਬੱਚਿਆਂ ਨਾਲ ਖੇਡਣ ਲਈ ਘਰ ਤੋਂ ਟੋਭਾ ਮੈਦਾਨ ਗਿਆ ਸੀ। ਉਥੇ ਦੋਸ਼ੀ ਉਸ ਨੂੰ ਮਿਲਿਆ। ਦੋਸ਼ੀ ਨੇ ਉਸ ਨੂੰ ਪਤੰਗ ਦਿਵਾਉਣ ਦਾ ਲਾਲਚ ਦਿੱਤਾ। ਲਾਲਚ ਵਿੱਚ ਉਹ ਬੱਚੇ ਨੂੰ ਆਪਣੇ ਕਮਰੇ ਵਿੱਚ ਲੈ ਗਿਆ। ਜਿੱਥੇ ਉਸ ਨੇ ਉਸ ਨਾਲ ਕੁਕਰਮ ਕੀਤਾ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।