ਸੰਘਣੀ ਧੁੰਦ ਕਾਰਨ ਸਕਾਰਪੀਓ ਡਵਾਈਡਰ ਨਾਲ ਟਕਰਾਈ, 1 ਵਿਅਕਤੀ ਦੀ ਮੌਤ, ਅੱਧੀ ਦਰਜਨ ਤੋਂ ਵੱਧ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ

Accident

 

ਬਰੇਟਾ -  ਬੁਢਲਾਡਾ ਬਰੇਟਾ ਰੋਡ ਤੇ ਭਾਰੀ ਧੁੰਦ ਕਾਰਨ ਸਕਾਰਪੀਓ ਗੱਡੀ ਸੜਕ ਵਿਚਕਾਰ ਬਣੇ ਡਵਾਈਡਰ ਨਾਲ ਟਕਰਾ ਗਈ। ਜਿਸ  ਕਾਰਨ ਇਕ ਵਿਅਕਤੀ ਦੀ ਮੌਤ ਅਤੇ ਅੱਧੀ ਦਰਜਨ ਤੋਂ ਵੱਧ ਵਿਅਕਤੀ, ਔਰਤਾਂ ਅਤੇ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਪਿੰਡ ਗੁਰਨੇ ਕਲਾਂ ਤੋਂ ਟੋਹਾਨਾ ਨੂੰ ਨਿੱਜੀ ਸਮਾਗਮ ਵਿਚ ਹਿੱਸਾ ਲੈਣ ਲਈ ਜਾ ਰਹੇ ਗੁਰਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਸਕਾਰਪੀਓ ਗੱਡੀ ਅਚਾਨਕ ਧੁੰਦ ਜ਼ਿਆਦਾ ਹੋਣ ਕਾਰਨ ਸੜਕ ਦੇ ਵਿਚਕਾਰ ਬਣੇ ਡਵਾਈਡਰ ਨਾਲ ਜਾ ਟਕਰਾ ਗਈ।

ਜਿੱਥੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ 'ਚੋਂ ਗੁਰਦੀਪ ਸਿੰਘ (27) ਪੁੱਤਰ ਪੂਰਨ ਸਿੰਘ ਵਾਸੀ ਪਿੰਡ ਗੁਰਨੇ ਕਲਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ। ਜਖ਼ਮੀਆਂ 'ਚ ਗੁਰਦੀਪ ਸਿੰਘ ਦੀ ਪਤਨੀ ਮਨਪ੍ਰੀਤ ਕੌਰ (27), ਸੰਪੂਰਨ ਸਿੰਘ (60), ਕਮਲਦੀਪ ਕੌਰ (32), ਕੁਲਦੀਪ ਸਿੰਘ ਡਰਾਈਵਰ (32) ਤੋਂ ਇਲਾਵਾ 3 ਬੱਚੇ ਜ਼ਖ਼ਮੀ ਹੋ ਗਏ। ਐੱਸ.ਐੱਸ.ਓ. ਬਰੇਟਾ ਗੁਰਦਰਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ।