Punjab News: ਸਟੇਜ ’ਤੇ ਭੰਗੜਾ ਪਾ ਰਹੇ ਨੌਜਵਾਨ ਨੂੰ ਮੌਤ ਨੇ ਪਾਇਆ ਘੇਰਾ, ਕੁੱਝ ਕੁ ਪਲਾਂ ’ਚ ਗਈ ਜਾਨ
ਇਸ ਨੌਜਵਾਨ ਦਾ ਨਾਮ ਬੱਬੂ ਦੱਸਿਆ ਜਾ ਰਿਹਾ ਹੈ
Bhangra group boy dies on stage
Punjab News: ਬੀਤੇ ਦਿਨ ਯਾਨੀ 7 ਜਨਵਰੀ 2025 ਨੂੰ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਇੱਕ ਸਟੇਜ ਦੇ ਉੱਪਰ ਭੰਗੜਾ ਪਾ ਰਹੇ ਇੱਕ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਬੇਦੀ ਫਾਰਮ ਰਾਜਪੁਰਾ ਵਿੱਚ ਸੀ ਅਤੇ ਇਸ ਨੌਜਵਾਨ ਦਾ ਨਾਮ ਬੱਬੂ ਦੱਸਿਆ ਜਾ ਰਿਹਾ ਹੈ ਜੋ ਰਾਜਪੁਰਾ ਦਾ ਹੀ ਰਹਿਣ ਵਾਲਾ ਹੈ
ਮੌਕੇ ’ਤੇ ਨਾਲ ਦੇ ਸਾਥੀ ਇਸ ਆਰਟਿਸਟ ਨੂੰ ਚੱਕ ਕੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਲੈ ਕੇ ਗਏ ਜਿੱਥੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਮ੍ਰਿਤਕ ਆਪਣੇ ਪਿਛੇ ਪਰਿਵਾਰ ਦੇ ਵਿੱਚ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ।