ਜਲੰਧਰ ਵਾਸੀਆਂ ਨੂੰ ਇਸ ਦਿਨ ਮਿਲੇਗਾ ਮੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹੁੰ ਚੁੱਕ ਸਮਾਗਮ ਦਾ ਸਮਾਂ ਅਤੇ ਦਿਨ ਵੀ ਤੈਅ

Jalandhar residents will get a mayor on this day

ਜਲੰਧਰ:ਜਲੰਧਰ ਵਾਸੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਜਲੰਧਰ ਵਾਸੀਆ ਨੂੰ 11 ਜਨਵਰੀ ਨੂੰ ਮੇਅਰ ਮਿਲ ਜਾਵੇਗਾ। ਇਸਦੇ ਨਾਲ  ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ  ਮੇਅਰ ਦੀ ਵੀ ਸਪੱਸ਼ਟ ਹੋ ਜਾਵੇਗਾ।।
ਡਿਵੀਜ਼ਨਲ ਕਮਿਸ਼ਨਰ ਜਲੰਧਰ ਵੱਲੋਂ ਸਹੁੰ ਚੁੱਕ ਸਮਾਗਮ ਦਾ ਸਮਾਂ ਅਤੇ ਦਿਨ ਵੀ ਤੈਅ ਕਰ ਲਿਆ ਗਿਆ ਹੈ। ਆਦੇਸ਼ਾਂ ਮੁਤਾਬਕ 11 ਜਨਵਰੀ ਨੂੰ ਦੁਪਹਿਰ 3 ਵਜੇ ਰੈੱਡ ਕ੍ਰਾਸ ਭਵਨ ਵਿਚ  ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਸਹੁੰ ਚੁਕਵਾਈ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਅਜੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ।